ਮੈਲਬਰਨ : ਆਸਟ੍ਰੇਲੀਆ ਦੇ ਟੀ.ਵੀ. ਚੈਨਲ ABC ਦੇ ਇੱਕ ਪੱਤਰਕਾਰ John Lyons ਨੂੰ ਉਸ ਸਮੇਂ ਅਮਰੀਕੀ ਰਾਸ਼ਟਰਪਤੀ Donald Trump ਤੋਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਰਾਸ਼ਟਰਪਤੀ ਤੋਂ ਤਿੱਖਾ ਸਵਾਲ ਪੁੱਛ ਲਿਆ।
ਦਰਅਸਲ John Lyons ਨੇ ਅਮਰੀਕੀ ਰਾਸ਼ਟਰਪਤੀ ਨੂੰ ਅਹੁਦੇ ’ਤੇ ਰਹਿੰਦੇ ਹੋਏ ਉਨ੍ਹਾਂ ਦੇ ਕਾਰੋਬਾਰੀ ਸੌਦਿਆਂ ਬਾਰੇ ਸਵਾਲ ਕੀਤਾ ਸੀ, ਜਿਸ ਨਾਲ ਟਰੰਪ ਭੜਕ ਪਏ। ਉਨ੍ਹਾਂ ਨੇ John Lyons ’ਤੇ ‘ਆਸਟ੍ਰੇਲੀਆ ਨੂੰ ਨੁਕਸਾਨ ਪਹੁੰਚਾਉਣ’ ਦਾ ਦੋਸ਼ ਲਾਇਆ ਅਤੇ ਪ੍ਰਧਾਨ ਮੰਤਰੀ Anthony Albanese ਕੋਲ ਪੱਤਰਕਾਰ ਦੀ ਸ਼ਿਕਾਇਤ ਕਰਨ ਦੀ ਧਮਕੀ ਵੀ ਦਿੱਤੀ, ਜੋ ਰਾਸ਼ਟਰਪਤੀ ਅਨੁਸਾਰ ਛੇਤੀ ਹੀ ਅਮਰੀਕਾ ਦੇ ਦੌਰੇ ’ਤੇ ਆਉਣ ਵਾਲੇ ਹਨ।
ਵ੍ਹਾਈਟ ਹਾਊਸ ਨੇ ਆਲੋਚਨਾ ਨੂੰ ਉਸ ਸਮੇਂ ਹੋਰ ਵਧਾ ਦਿੱਤਾ ਜਦੋਂ ਉਸ ਨੇ John Lyons ਨੂੰ ‘ਜਾਅਲੀ ਖ਼ਬਰਾਂ ਵਾਲਾ’ ਕਹਿ ਦਿੱਤਾ। ਹਾਲਾਂਕਿ John Lyons ਨੇ ਆਪਣੇ ਪ੍ਰਸ਼ਨਾਂ ਨੂੰ ਨਿਰਪੱਖ ਅਤੇ ਖੋਜ-ਅਧਾਰਤ ਦੱਸ ਕੇ ਬਚਾਅ ਕੀਤਾ ਅਤੇ ਕਿਹਾ ਕਿ ਮੀਡੀਆ ਪ੍ਰਤੀ ਅਮਰੀਕੀ ਰਾਸ਼ਟਰਪਤੀ ਦੀ ਵਿਆਪਕ ਦੁਸ਼ਮਣੀ ਹੈ।
ਜਦਕਿ Albanese ਸਰਕਾਰ ਨੇ ਪੱਤਰਕਾਰੀ ਦੀ ਆਜ਼ਾਦੀ ਦੀ ਪੁਸ਼ਟੀ ਕਰਦੇ ਹੋਏ John Lyons ਦਾ ਸਮਰਥਨ ਕੀਤਾ, ਜਦੋਂ ਕਿ ਕੁਝ ਸਿਆਸਤਦਾਨਾਂ ਨੇ ABC ਦੀ ਭੂਮਿਕਾ ਦੀ ਆਲੋਚਨਾ ਕੀਤੀ। ਇਸ ਘਟਨਾ ਨੇ ਟੈਰਿਫ ਅਤੇ AUKUS ਸਮਝੌਤੇ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਵਿਚਕਾਰ ਸੰਭਾਵਤ Trump-Albanese ਮੀਟਿੰਗ ਵਿੱਚ ਦਿਲਚਸਪੀ ਪੈਦਾ ਕਰ ਦਿੱਤੀ ਹੈ।