ਮੈਲਬਰਨ : ਹੁਣ ਹੋਬਾਰਟ ਵਿੱਚ ਪੜ੍ਹਾਈ ਮੁਕੰਮਲ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਇੱਕ ਸਾਲ ਵਧੇਰੇ ਸਮੇਂ ਲਈ ਤਸਮਾਨੀਆ ਵਿੱਚ ਰਹਿ ਕੇ ਕੰਮ ਕਰ ਸਕਣਗੇ। ਇਹ ਫੈਸਲਾ ਅਸਥਾਈ ਵੀਜ਼ਾ ਨਿਯਮਾਂ ਵਿੱਚ ਤਬਦੀਲੀ ਤੋਂ ਬਾਅਦ ਲਿਆ ਗਿਆ ਹੈ।
ਤਸਮਾਨੀਆ ਯੂਨੀਵਰਸਿਟੀ ਨੇ ਇਸ ਕਦਮ ਦਾ ਸੁਆਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਹੋਬਾਰਟ ਹੁਣ ਆਸਟ੍ਰੇਲੀਆ ਦੇ ਹੋਰ ਰੀਜਨਲ ਸੈਂਟਰਾਂ ਦੇ ਬਰਾਬਰ ਹੋ ਗਿਆ ਹੈ।
ਸਰਕਾਰ ਨੂੰ ਉਮੀਦ ਹੈ ਕਿ ਇਸ ਫੈਸਲੇ ਨਾਲ health, information & technology ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਮਜ਼ਦੂਰੀ ਦੀ ਘਾਟ ਪੂਰੀ ਹੋਵੇਗੀ।
ਵਿਦਿਆਰਥੀਆਂ ਲਈ ਇਹ ਮੌਕਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਵਧੇਰੇ ਸਮੇਂ ਲਈ ਰਹਿ ਕੇ ਤਜਰਬਾ ਹਾਸਲ ਕਰਨ। ਦੂਜੇ ਪਾਸੇ, ਕਾਰੋਬਾਰਾਂ ਨੂੰ ਵਧੇਰੇ ਕਾਬਲ ਕਰਮਚਾਰੀ ਮਿਲਣ ਦੀ ਸੰਭਾਵਨਾ ਬਣੇਗੀ।
ਯੂਨੀਵਰਸਿਟੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਹੋਬਾਰਟ ਇੰਟਰਨੈਸ਼ਨਲ ਸਟੂਡੈਂਟਸ ਲਈ ਪੜ੍ਹਾਈ ਦੀ ਹੋਰ ਵੀ ਆਕਰਸ਼ਕ ਮੰਜ਼ਿਲ ਬਣੇਗਾ।