ਮੈਲਬਰਨ : ਆਸਟ੍ਰੇਲੀਆ ਦੇ Northern Territory (NT) ਨੇ ਫੈਡਰਲ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਉਸ ਨੂੰ skilled worker migration quota ਵਿਚ ਵੱਧ ਹਿੱਸਾ ਦਿੱਤਾ ਜਾਵੇ।
NT ਸਰਕਾਰ ਦੇ ਅਨੁਸਾਰ ਅਗਲੇ ਪੰਜ ਸਾਲਾਂ ਵਿਚ ਸੂਬੇ ਦੀ ਅਰਥਵਿਵਸਥਾ ਕਰੀਬ 18.4% ਵਧਣ ਦੀ ਸੰਭਾਵਨਾ ਹੈ। ਇਹ ਵਾਧਾ ਖ਼ਾਸ ਤੌਰ ’ਤੇ ਖਾਣ ਪੀਣ, energy, infrastructure ਤੇ ਸੈਰ–ਸਪਾਟੇ ਵਰਗੇ ਖੇਤਰਾਂ ਵਿੱਚ ਹੋਣ ਦੀ ਉਮੀਦ ਹੈ। ਪਰ ਸਰਕਾਰ ਦਾ ਕਹਿਣਾ ਹੈ ਕਿ ਇਸ ਵਾਧੇ ਨੂੰ ਸੰਭਾਲਣ ਲਈ ਕਾਮਿਆਂ ਦੀ ਭਾਰੀ ਲੋੜ ਹੋਵੇਗੀ।
ਵਰਤਮਾਨ ਵਿਚ ਕੌਮੀ ਸਥਾਈ ਇਮੀਗ੍ਰੇਸ਼ਨ ਕੈਪ 185,000 ਰੱਖੀ ਗਈ ਹੈ, ਜਿਸ ਵਿਚੋਂ ਵੱਡਾ ਹਿੱਸਾ skilled migrants ਲਈ ਰੱਖਿਆ ਜਾਂਦਾ ਹੈ। NT ਦਾ ਮੰਨਣਾ ਹੈ ਕਿ ਉਸ ਦਾ ਹਿੱਸਾ ਬਹੁਤ ਛੋਟਾ ਹੈ ਅਤੇ ਇਸ ਕਰਕੇ ਉਹ ਵੱਡੀਆਂ ਪ੍ਰੋਜੈਕਟ ਲੋੜਾਂ ਪੂਰੀਆਂ ਨਹੀਂ ਕਰ ਸਕਦਾ।
NT Chief Minister ਨੇ ਕਿਹਾ, “ਜੇਕਰ ਅਸੀਂ skilled workers ਨੂੰ ਵੱਡੀ ਗਿਣਤੀ ਵਿਚ ਇੱਥੇ ਨਹੀਂ ਲਿਆਉਂਦੇ, ਤਾਂ ਨਾ ਸਿਰਫ਼ ਸਾਡੇ development projects ਰੁਕ ਜਾਣਗੇ, ਸਗੋਂ business confidence ’ਤੇ ਵੀ ਨਕਾਰਾਤਮਕ ਅਸਰ ਪਵੇਗਾ।”
ਇਸ ਮੰਗ ਨੇ ਦੇਸ਼-ਪੱਧਰ ’ਤੇ ਵਿਆਪਕ ਚਰਚਾ ਸ਼ੁਰੂ ਕਰ ਦਿੱਤੀ ਹੈ ਕਿਉਂਕਿ immigration quota ਪਹਿਲਾਂ ਹੀ ਰਾਜਨੀਤਿਕ ਗਰਮੀ ਦਾ ਮੁੱਦਾ ਬਣਿਆ ਹੋਇਆ ਹੈ। ਕੁਝ ਵਿਸ਼ਲੇਸ਼ਕ ਮੰਨਦੇ ਹਨ ਕਿ NT ਦੀਆਂ ਖਾਸ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ, ਉਸ ਨੂੰ ਵਾਧੂ skilled migrants ਦੇਣੇ ਜ਼ਰੂਰੀ ਹਨ।