NSW ਪਾਰਲੀਮੈਂਟ ਵਿੱਚ ਸਰਬਸੰਮਤੀ ਨਾਲ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਦੇ ਹੱਕ ’ਚ ਮਤਾ ਪਾਸ

ਮੈਲਬਰਨ : ਸਾਰੀਆਂ ਪਾਰਟੀਆਂ ਵਿਚਕਾਰ ਏਕਤਾ ਦੇ ਇਤਿਹਾਸਕ ਪ੍ਰਦਰਸ਼ਨ ਵਿੱਚ, ਨਿਊ ਸਾਊਥ ਵੇਲਜ਼ (NSW) ਪਾਰਲੀਮੈਂਟ ਨੇ ਸਟੇਟ ਦੇ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਆਸਟ੍ਰੇਲੀਅਨ-ਇੰਡੀਅਨ ਭਾਈਚਾਰੇ ਦੇ ਸ਼ਾਨਦਾਰ ਯੋਗਦਾਨ ਨੂੰ ਰਸਮੀ ਤੌਰ ‘ਤੇ ਸਵੀਕਾਰ ਕਰਦੇ ਹੋਏ ਮਤਾ 3685 ਪਾਸ ਕੀਤਾ ਹੈ।

10 ਸਤੰਬਰ 2025 ਨੂੰ ਲੇਬਰ ਸੰਸਦ ਮੈਂਬਰ Warren Kirby ਵੱਲੋਂ ਪੇਸ਼ ਕੀਤੇ ਗਏ ਇਸ ਮਤੇ ਵਿੱਚ ਆਸਟ੍ਰੇਲੀਆ ਦੀ ਗੈਰ-ਪੱਖਪਾਤੀ ਮਾਈਗਰੇਸ਼ਨ ਪਾਲਿਸੀ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ, ਮਾਈਗਰੈਂਟਸ ਨੂੰ ਨਿਸ਼ਾਨਾ ਬਣਾਉਣ ਵਾਲੀਆਂ, ਵੰਡੀਆਂ ਵਾਲੀਆਂ ਟਿੱਪਣੀਆਂ ਦੀ ਨਿੰਦਾ ਕੀਤੀ ਗਈ, ਅਤੇ NSW ਦੀ ਬਹੁ-ਸਭਿਆਚਾਰਕ ਪਛਾਣ ਨੂੰ ਰੂਪ ਦੇਣ ਵਿੱਚ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ। ਮਤੇ ਵਿੱਚ ਭਾਰਤ ਤੋਂ ਮਾਈਗਰੇਸ਼ਨ ਦੀ ਆਲੋਚਨਾ ਨੂੰ ਖਾਰਜ ਕੀਤਾ ਗਿਆ ਹੈ। ਬਹਿਸ ਤੋਂ ਬਾਅਦ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ, ਜਿਸ ਨਾਲ ਏਕਤਾ ਅਤੇ ਸਤਿਕਾਰ ਦਾ ਮਜ਼ਬੂਤ ਸੰਦੇਸ਼ ਦਿੱਤਾ ਗਿਆ।