ਮੈਲਬਰਨ : NSW ਦੇ ਪ੍ਰੀਮੀਅਰ Chris Minns ਨੇ ਅੱਜ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਦੇ 40 ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਮਿਊਨਿਟੀ ਦੀਆਂ ਚਿੰਤਾਵਾਂ ਸੁਣੀਆਂ ਅਤੇ NSW ਵਿੱਚ ਸਮਾਜਕ ਸਦਭਾਵਨਾ ਦੀ ਰਾਖੀ ਦਾ ਭਰੋਸਾ ਦਿੱਤਾ।
ਮੁਲਾਕਾਤ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰੀਮੀਅਰ ਨੇ ਕਿਹਾ, ‘‘ਪਿਛਲੇ ਕੁਝ ਹਫ਼ਤਿਆਂ ਵਿੱਚ ਅਸੀਂ ਜੋ ਨਸਲਵਾਦੀ ਬਿਆਨਬਾਜ਼ੀ ਅਤੇ ਵੰਡਣ ਵਾਲੇ ਝੂਠੇ ਦਾਅਵਿਆਂ ਨੂੰ ਵੇਖਿਆ ਹੈ, ਉਨ੍ਹਾਂ ਦੀ ਸਾਡੇ ਸਟੇਟ ਜਾਂ ਦੇਸ਼ ਵਿੱਚ ਕੋਈ ਜਗ੍ਹਾ ਨਹੀਂ ਹੈ। ਆਸਟ੍ਰੇਲੀਅਨ-ਇੰਡੀਅਨ ਸਾਡੇ ਦੇਸ਼ ਦੇ ਸਭ ਤੋਂ ਸਫ਼ਲ, ਦੇਸ਼ ਭਗਤ ਅਤੇ ਭਾਈਚਾਰਕ ਸੋਚ ਵਾਲੇ ਸਮੂਹਾਂ ਵਿੱਚੋਂ ਇੱਕ ਹਨ।’’
ਉਨ੍ਹਾਂ ਕਿਹਾ ਕਿ ਮੁਲਾਕਾਤ ਦੌਰਾਨ ਉਨ੍ਹਾਂ ਨੇ ਕਮਿਊਨਿਟੀ ਨੂੰ ਭਰੋਸਾ ਦਿੱਤਾ ਕਿ ਪਿਛਲੇ ਕੁੱਝ ਹਫ਼ਤਿਆਂ ਤੋਂ ਜੋ ਨਸਲੀ ਬਿਆਨਬਾਜ਼ੀ ਅਤੇ ਵੰਡਪਾਊ ਝੂਠੇ ਦਾਅਵੇ ਕੀਤੇ ਜਾ ਰਹੇ ਹਨ ਉਸ ਦੀ ਸਟੇਟ ਜਾਂ ਦੇਸ਼ ਅੰਦਰ ਕੋਈ ਥਾਂ ਨਹੀਂ ਹੈ ਅਤੇ ਸਰਕਾਰ NSW ਵਿੱਚ ਸਮਾਜਕ ਸਦਭਾਵਨਾ ਦੀ ਰਾਖੀ ਲਈ ਵਚਨਬੱਧ ਹੈ।
ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ Glenwood ਨੇ ਆਪਣੀ ਇੱਕ ਪੋਸਟ ਵਿੱਚ ਕਮਿਊਨਿਟੀ ਦੀਆਂ ਚਿੰਤਾਵਾਂ ਸੁਣਨ ਲਈ ਪ੍ਰੀਮੀਅਰ ਦਾ ਧਨਵਾਦ ਕੀਤਾ।