ਆਸਟ੍ਰੇਲੀਆ ਦੇ ਸਾਊਥ ਵਿੱਚ ਬਰਫੀਲੇ ਤੂਫਾਨ ਵਰਗੇ ਹਾਲਾਤ, ਜਾਣੋ ਕਦੋਂ ਮਿਲੇਗੀ ਤੇਜ਼ ਹਵਾਵਾਂ ਤੋਂ ਰਾਹਤ

ਮੈਲਬਰਨ : ਆਸਟ੍ਰੇਲੀਆ ਦੇ ਸਾਊਥ ਵਿੱਚ ਅੰਟਾਰਕਟਿਕ ਬਲਾਸਟ ਕਾਰਨ ਬਰਫੀਲੇ ਤੂਫਾਨ ਵਰਗੇ ਹਾਲਾਤ ਪੈਦਾ ਹੋ ਗਏ ਹਨ। ਸਾਊਥ ਆਸਟ੍ਰੇਲੀਆ, ਵਿਕਟੋਰੀਆ, ਤਸਮਾਨੀਆ, NSW ਅਤੇ ACT ਵਿੱਚ ਪਿਛਲੇ 24 ਘੰਟਿਆਂ ਦੌਰਾਨ 128 ਕਿਲੋਮੀਟਰ ਪ੍ਰਤੀ ਘੰਟਾ ਤਕ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਐਡੀਲੇਡ ਦੇ ਸਬਅਰਬਸ ‘ਚ ਟੋਰਨੇਡੋ ਵੀ ਵੇਖਣ ਨੂੰ ਮਿਲੇ, ਜਿਸ ਨਾਲ ਘਰਾਂ ਅਤੇ ਗੱਡੀਆਂ ਨੂੰ ਨੁਕਸਾਨ ਪਹੁੰਚਿਆ।

ਵਿਕਟੋਰੀਆ ਵਿੱਚ 1300 ਤੋਂ SES ਕਾਲ ਆਈਆਂ, ਜਿਨ੍ਹਾਂ ਵਿੱਚੋਂ 800 ਡਿੱਗੇ ਹੋਏ ਰੁੱਖਾਂ ਨਾਲ ਸਬੰਧਤ ਸਨ। ਕਈ ਥਾਵਾਂ ਉੱਤੇ ਲੋਕ ਗੱਡੀਆਂ ਅਤੇ ਦਰੱਖਤਾਂ ਦੇ ਹੇਠਾਂ ਫਸ ਗਏ। ਇਕ ਵਿਅਕਤੀ ਹਸਪਤਾਲ ‘ਚ ਭਰਤੀ ਹੈ। ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ।

Mt Hotham ਵਿੱਚ ਸਭ ਤੋਂ ਤੇਜ਼ 128 ਕਿਲੋਮੀਟਰ ਪ੍ਰਤੀ ਘੰਟਾ ਨਾਲ ਹਵਾਵਾਂ ਚੱਲੀਆਂ। ਇਸ ਤੋਂ ਇਲਾਵਾ Wilsons Promontory ’ਚ 117, Warrnambool ’ਚ 102 ਅਤੇ Point Cook ’ਚ 91 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ।

Falls Creek ਵਿੱਚ ਰਾਤ ਭਰ 24 ਸੈਂਟੀਮੀਟਰ ਬਰਫਬਾਰੀ ਹੋਈ। Ballarat ਅਤੇ Albury Wodonga ਵਿੱਚ ਵੀ ਅਸਧਾਰਨ ਬਰਫਬਾਰੀ ਅਤੇ ਗੜੇਮਾਰੀ ਵੇਖੀ ਗਈ। Barrington Tops National Park ਅਤੇ Great Dividing Range ਬਰਫ ਨਾਲ ਢਕੇ ਗਏ।

Gippsland ਅਤੇ northeast Victoria ’ਚ ਮੌਸਮ ਅਜੇ ਵੀ ਖ਼ਰਾਬ ਹੈ ਅਤੇ ਚੇਤਾਵਨੀ ਜਾਰੀ ਹੈ। NSW ਨੇ ਹਵਾਵਾਂ ਦੀ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ, ਖ਼ਾਸਕਰ Illawarra and Alpine ਇਲਾਕਿਆਂ ਲਈ। ਹਾਲਾਂਕਿ ਸ਼ਨੀਵਾਰ ਦੁਪਹਿਰ ਤੋਂ ਐਤਵਾਰ ਤੱਕ ਹਾਲਾਤਾਂ ਵਿੱਚ ਸੁਧਾਰ ਹੋਣ ਦੀ ਉਮੀਦ ਹੈ।

ਹਵਾਵਾਂ ਘੱਟ ਹੋਣਗੀਆਂ ਪਰ ਫਿਰ ਵੀ ਕੁਝ ਖੇਤਰਾਂ ਵਿੱਚ 60-70 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀਆਂ ਹਨ। ਗੱਡੀਆਂ ਨੂੰ ਦਰੱਖ਼ਤਾਂ ਤੋਂ ਦੂਰ ਰੱਖਣ, ਘਰ ਦੇ ਅੰਦਰ ਰਹਿਣ ਅਤੇ ਯਾਤਰਾ ਤੋਂ ਪਰਹੇਜ਼ ਕਰਨ ਲਈ ਕਿਹਾ ਗਿਆ ਹੈ। ਡਿੱਗੀਆਂ ਪਾਵਰਲਾਈਨਾਂ ਤੋਂ ਵੀ ਦੂਰ ਰਹਿਣ ਲਈ ਕਿਹਾ ਗਿਆ ਹੈ।