ਮੈਲਬਰਨ : ਆਸਟ੍ਰੇਲੀਆ ਦੀ PM Anthony Albanese ਦੀ ਅਗਵਾਈ ਵਾਲੀ ਫੈਡਰਲ ਸਰਕਾਰ ਨੇ ਆਗਾਮੀ ‘ਮਾਰਚ ਫਾਰ ਆਸਟ੍ਰੇਲੀਆ’ ਇਮੀਗ੍ਰੇਸ਼ਨ ਵਿਰੋਧੀ ਰੈਲੀਆਂ ਦੀ ਨਿੰਦਾ ਕੀਤੀ ਹੈ ਅਤੇ ਇਨ੍ਹਾਂ ਨੂੰ ਨਸਲਵਾਦੀ ਅਤੇ ਵੰਡਪਾਊ ਕਰਾਰ ਦਿੱਤਾ ਹੈ।
ਮੰਤਰੀ Tony Burke ਅਤੇ Anne Aly ਨੇ ਚੇਤਾਵਨੀ ਦਿੱਤੀ ਕਿ ਵੱਡੇ ਸ਼ਹਿਰਾਂ ਵਿੱਚ ਯੋਜਨਾਬੱਧ ਵਿਰੋਧ ਪ੍ਰਦਰਸ਼ਨ ਮਾਈਗਰੈਂਟ ਨੂੰ ਡਰਾ ਸਕਦੇ ਹਨ ਅਤੇ ਸਮਾਜਿਕ ਏਕਤਾ ਨੂੰ ਕਮਜ਼ੋਰ ਕਰ ਸਕਦੇ ਹਨ।
ਰੈਲੀਆਂ ਦੇ ਆਰਗੇਨਾਈਜ਼ਰਾਂ ਦਾ ਦਾਅਵਾ ਹੈ ਕਿ ਆਰਥਿਕ ਅਤੇ ਸੱਭਿਆਚਾਰਕ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਜਨਤਕ ਸਹਿਮਤੀ ਤੋਂ ਬਿਨਾਂ ਵੱਡੇ ਪੱਧਰ ‘ਤੇ ਪ੍ਰਵਾਸ ਆਸਟ੍ਰੇਲੀਆ ਨੂੰ ਬਦਲ ਰਿਹਾ ਹੈ। ਕੱਟੜਪੰਥੀ ਸਮੂਹਾਂ ਤੋਂ ਦੂਰੀ ਬਣਾਉਣ ਦੇ ਬਾਵਜੂਦ, ਉਨ੍ਹਾਂ ਦੀ ਬਿਆਨਬਾਜ਼ੀ ਨੇ ਮਾਈਗਰੈਂਟ ਭਾਈਚਾਰਿਆਂ ਵਿੱਚ ਡਰ ਪੈਦਾ ਕਰ ਦਿੱਤਾ ਹੈ, ਪ੍ਰਭਾਵਸ਼ਾਲੀ ਲੋਕਾਂ ਨੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਭਾਰਤੀ-ਆਸਟ੍ਰੇਲੀਆਈ ਕਾਰਕੁਨ ਅਮਰ ਸਿੰਘ ਨੇ ਮਾਈਗਰੈਂਟਸ ਦੀ ਸੁਰੱਖਿਆ ਪ੍ਰਤੀ ਚਿੰਤਾ ਪ੍ਰਗਟਾਈੇ। ਉਨ੍ਹਾਂ ਕਿਹਾ, ‘‘ਮੈਂ ਇਸ ਪ੍ਰਦਰਸ਼ਨ ਨੂੰ ਕਰਵਾ ਰਹੇ ਲੋਕਾਂ ਨੂੰ ਇਸ ਬਾਰੇ ਮੁੜ ਸੋਚਣ ਦੀ ਅਪੀਲ ਕਰਦਾ ਹਾਂ।’’ ਜਦੋਂ ਕਿ ਆਲੋਚਕਾਂ ਨੇ ਸਰਕਾਰ ‘ਤੇ ਪਾਖੰਡ ਦਾ ਦੋਸ਼ ਲਾਇਆ।