ਮੈਲਬਰਨ : ਆਜ਼ਾਦ MP Bob Katter ਨੂੰ ਉਸ ਵੇਲੇ ਗੁੱਸਾ ਆ ਗਿਆ ਜਦੋਂ ਇਮੀਗ੍ਰੇਸ਼ਨ ਵਿਰੋਧੀ ਰੈਲੀ ਦਾ ਪ੍ਰਚਾਰ ਕਰਨ ਲਈ ਸੱਦੀ ਪ੍ਰੈੱਸ ਕਾਨਫ਼ਰੰਸ ਵਿੱਚ ਇੱਕ ਪੱਤਰਕਾਰ ਨੇ ਉਨ੍ਹਾਂ ਤੋਂ ਉਨ੍ਹਾਂ ਦੀ ਵਿਰਾਸਤ ਬਾਰੇ ਪੁੱਛ ਲਿਆ। ਦਰਅਸਲ Bob Katter ਲੇਬਨਾਨੀ ਮੂਲ ਦੇ ਹਨ, ਭਾਵੇਂ ਉਨ੍ਹਾਂ ਦੇ ਦਾਦਾ (Carlyle Assad Khittar) ਆਸਟ੍ਰੇਲੀਆ ਵਿੱਚ ਡੇਢ ਸਦੀ ਤੋਂ ਜ਼ਿਆਦਾ ਸਮੇਂ ਤੋਂ ਰਹਿ ਰਹੇ ਹਨ। ਉਨ੍ਹਾਂ ਨੇ ਬਾਅਦ ’ਚ ਆਪਣਾ ਨਾਂ ਬਦਲ ਕੇ Carl Robert Katter ਕਰ ਲਿਆ ਸੀ।
9News ਦੇ ਪੱਤਰਕਾਰ ਨੇ ਜਦੋਂ ਇਹ ਸਵਾਲ ਚੁਕਿਆ ਤਾਂ Bob Katter ਇਕਦਮ ਭੜਕ ਪਏ ਅਤੇ ਪੱਤਰਕਾਰ ਨੂੰ ਕਹਿਣ ਲੱਗੇ, ‘‘ਇਸ ਸਵਾਲ ਲਈ ਮੈਂ ਕਈ ਲੋਕਾਂ ਦੇ ਮੂੰਹ ਭੰਨ ਚੁਕਿਆ ਹਾਂ। ਅੱਜ ਤੈਨੂੰ ਛੱਡ ਰਿਹਾਂ, ਅੱਗੇ ਤੋਂ ਅਜਿਹੀ ਹਿੰਮਤ ਨਾ ਕਰੀਂ। ਮੇਰਾ ਪਰਿਵਾਰ ਇੱਥੇ 140 ਸਾਲਾਂ ਤੋਂ ਰਹਿ ਰਿਹੈ।’’ ਪਰ ਜਦੋਂ ਪੱਤਰਕਾਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਮੁੜ ਉਨ੍ਹਾਂ ਦੇ ਪਿਛੋਕੜ ਦਾ ਜ਼ਿਕਰ ਕਰ ਕੇ ਸਵਾਲ ਕੀਤਾ ਤਾਂ Bob Katter ਨੇ ਪੱਤਰਕਾਰ ਨੂੰ ਨਸਲਵਾਦੀ ਕਰਾਰ ਦੇ ਦਿੱਤਾ। Bob Katter ਦਾ ਜਨਕ 1945 ਵਿੱਚ ਕੁਈਨਜ਼ਲੈਂਡ ’ਚ ਹੋਇਆ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਉਹ ਸਿੱਖਾਂ, ਯਹੂਦੀਆਂ ਅਤੇ ਈਸਾਈਆਂ ਦੇ ਆਸਟ੍ਰੇਲੀਆ ’ਚ ਆਉਣ ’ਤੇ ਹੱਦ ਲਗਾਉਣ ਦੀ ਵਕਾਲਤ ਕਰਦੇ ਰਹੇ ਹਨ।