ਮੈਲਬਰਨ : ਸਿਡਨੀ ਦੇ ਇਕ ਭਾਰਤੀ ਮੂਲ ਦੇ ਕਾਰੋਬਾਰੀ ਅਮਿਤ ਸ਼ਰਮਾ ਨੂੰ NDIS ਦੇ ਲਗਭਗ 18,500 ਭਾਗੀਦਾਰਾਂ ਦਾ ਨਿੱਜੀ ਡਾਟਾ ਗੈਰ-ਕਾਨੂੰਨੀ ਤਰੀਕੇ ਨਾਲ ਹਾਸਲ ਕਰਨ ਲਈ 14 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਉਸ ਨੂੰ ਜੇਲ੍ਹ ਜਾਣ ਤੋਂ ਰਾਹਤ ਮਿਲੀ ਹੈ ਕਿਉਂਕਿ ਉਹ ਸਜ਼ਾ Intensive Corrections Order ਹੇਠ ਭੁਗਤੇਗਾ। ਉਸ ਨੇ ਆਪਣੇ ਡਿਸਐਬਿਲਿਟੀ ਸੇਵਾ ਕਾਰੋਬਾਰਾਂ ਨੂੰ ਉਤਸ਼ਾਹਤ ਕਰਨ ਲਈ NDIA ਦੀ ਸਾਬਕਾ ਮੁਲਾਜ਼ਮ ਲੀਨਾ ਕੁਮਾਰ ਤੋਂ ਜਾਣਕਾਰੀ ਪ੍ਰਾਪਤ ਕੀਤੀ। ਸ਼ਰਮਾ ਅਤੇ ਕੁਮਾਰ ਦੋਵਾਂ ਉਤੇ ਡਿਸਐਬਿਲਿਟੀ ਖੇਤਰ ਵਿੱਚ ਕੰਮ ਕਰਨ ਜਾਂ NDIS ਫੰਡਾਂ ਦੇ ਪ੍ਰਬੰਧਨ ਤੋਂ ਉਮਰ ਭਰ ਲਈ ਪਾਬੰਦੀ ਦੀ ਸਜ਼ਾ ਵੀ ਲਗਾਈ ਗਈ ਹੈ। ਇਸ ਉਲੰਘਣਾ ਦਾ ਖੁਲਾਸਾ NDIS ਅਤੇ ਆਸਟ੍ਰੇਲੀਆਈ ਫੈਡਰਲ ਪੁਲਿਸ ਦੀ ਅਗਵਾਈ ਵਾਲੀ ਫਰਾਡ ਫਿਊਜ਼ਨ ਟਾਸਕਫੋਰਸ ਨੇ ਕੀਤਾ ਸੀ। NDIA ਨੇ ਉਦੋਂ ਤੋਂ ਆਪਣੀ ਡਾਟਾ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ ਅਤੇ ਪਾਰਟੀਸੀਪੈਂਟਸ ਦੇ ਡੇਟਾ ਦੀ ਦੁਰਵਰਤੋਂ ‘ਤੇ ਆਪਣੇ ਬਿਲਕੁਲ ਬਰਦਾਸ਼ਤ ਨਾ ਕਰਨ ਦੇ ਰੁਖ ਦੀ ਪੁਸ਼ਟੀ ਕੀਤੀ ਹੈ।
ਸਿਡਨੀ ਅਧਾਰਤ ਭਾਰਤੀ ਮੂਲ ਦੇ ਬਿਜ਼ਨਸਮੈਨ ਨੂੰ NDIS ਡਾਟਾ ਲੀਕ ਮਾਮਲੇ ’ਚ 14 ਮਹੀਨੇ ਦੀ ਸਜ਼ਾ
