ਮੈਲਬਰਨ : Australia ਦੀ real estate market ਇਸ ਸਮੇਂ ਕਾਫੀ ਤੇਜ਼ੀ ਨਾਲ ਚਲ ਰਹੀ ਹੈ। Reserve Bank ਵੱਲੋਂ ਤਿੰਨ ਵਾਰ 0.25% interest rate cut ਹੋਣ ਤੋਂ ਬਾਅਦ Covid ਤੋਂ ਬਾਅਦ home loan boom ਸਭ ਤੋਂ ਵੱਡਾ ਮੰਨਿਆ ਜਾ ਰਿਹਾ ਹੈ।
Loan ਲੈਣ ਦੀ ਸਮਰੱਥਾ ਵਧੀ
ਹੁਣ ਜਿਹੜੇ ਪਰਿਵਾਰਾਂ ਦੀ annual income ਲਗਭਗ $200,000 ਹੈ, ਉਹ $1 million ਤੋਂ ਵੱਧ ਦਾ loan ਬੈਂਕਾਂ ਤੋਂ ਲੈ ਸਕਦੇ ਹਨ। ਇਸ ਨਾਲ market ਵਿੱਚ activity ਹੋਰ ਵਧ ਗਈ ਹੈ।
ਮੁੱਖ ਅੰਕੜੇ
- Loan pre-approvals 12% ਵਧੇ
- Average loan size 13% ਵਧਿਆ
- “Time to Buy a Dwelling Index” ਵਿੱਚ 37% ਦਾ ਵਾਧਾ
- Tasmania ਵਿੱਚ ਇਹ index ਸਭ ਤੋਂ ਵੱਧ, 113.5% ਰਿਹਾ। NSW ਅਤੇ Queensland ਵਿੱਚ ਵੀ demand ਸਭ ਤੋਂ ਜ਼ਿਆਦਾ ਦਰਜ ਕੀਤੀ ਗਈ।
ਪਹਿਲੀ ਵਾਰ ਖਰੀਦਦਾਰਾਂ ਦੀ ਭੂਮਿਕਾ
Market ਵਿੱਚ movement ਸਭ ਤੋਂ ਵੱਧ first home buyers ਕਰ ਰਹੇ ਹਨ। Interest rate ਘਟਣ ਕਾਰਨ ਉਨ੍ਹਾਂ ਨੂੰ ਆਪਣਾ ਪਹਿਲਾ ਘਰ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਹਾਲਾਂਕਿ, experts ਚੇਤਾਵਨੀ ਦੇ ਰਹੇ ਹਨ ਕਿ ਵਧਦਾ debt ਅਤੇ ਘਟਦੀ affordability ਆਉਣ ਵਾਲੇ ਸਮੇਂ ਵਿੱਚ problem ਬਣ ਸਕਦੀ ਹੈ।
Units ਤੇ Townhouses ਵੱਲ ਰੁਝਾਨ
Standalone houses ਦੀਆਂ prices ਕਾਫੀ high ਹਨ, ਇਸ ਕਰਕੇ buyers ਦੀ demand ਹੁਣ units ਅਤੇ townhouses ਵੱਲ ਵੱਧ ਰਹੀ ਹੈ। ਇਹ properties ਘਰਾਂ ਨਾਲੋਂ ਲਗਭਗ 30–35% ਸਸਤੀਆਂ ਪੈਂਦੀਆਂ ਹਨ।