ਮੈਲਬਰਨ : NSW ਦੇ ਡਾ. ਸੁਖਵਿੰਦਰ ਪਾਲ ਸਿੰਘ ਨੂੰ 2025 ਦਾ ਫ਼ੂਡ ਸੇਫ਼ਟੀ ਪੁਰਸਕਾਰ ਮਿਲਿਆ ਹੈ। ਉਹ ਨਿਊ ਸਾਊਥ ਵੇਲਜ਼ ਦੇ ਪ੍ਰਾਇਮਰੀ ਇੰਡਸਟਰੀਜ਼ ਐਂਡ ਰੀਜਨਲ ਡਿਵੈਲਪਮੈਂਟ ਵਿਭਾਗ (NSW DPIRD) ਵਿੱਚ ਕੰਮ ਕਰਦੇ ਹਨ ਜਿਸ ਨੇ ਡਾ. ਸੁਖਵਿੰਦਰ ਪਾਲ (SP) ਸਿੰਘ ਨੂੰ ਆਸਟ੍ਰੇਲੀਅਨ ਇੰਸਟੀਚਿਊਟ ਆਫ ਫੂਡ ਸਾਇੰਸ ਐਂਡ ਟੈਕਨਾਲੋਜੀ (AIFST) ਤੋਂ ਵੱਕਾਰੀ ਫੂਡ ਸੇਫਟੀ ਅਵਾਰਡ 2025 ਪ੍ਰਾਪਤ ਕਰਨ ’ਤੇ ਵਧਾਈ ਦਿੱਤੀ ਹੈ।
ਇਸ ਰਾਸ਼ਟਰੀ ਪੁਰਸਕਾਰ ਨਾਲ ਆਸਟ੍ਰੇਲੀਆ ਵਿੱਚ ਫ਼ੂਡ ਸੇਫ਼ਟੀ ਵਧਾਉਣ ਵਿੱਚ ਡਾ. ਸਿੰਘ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਮਿਲੀ ਹੈ। ਇਸ ਨਾਲ ਉਨ੍ਹਾਂ ਦੀ ਲੀਡਰਸ਼ਿਪ, ਖੋਜ ਉੱਤਮਤਾ ਅਤੇ ਸਾਰੇ ਆਸਟ੍ਰੇਲੀਅਨ ਲੋਕਾਂ ਲਈ ਸੁਰੱਖਿਅਤ ਭੋਜਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਅਟੁੱਟ ਵਚਨਬੱਧਤਾ ਉਜਾਗਰ ਹੋਈ ਹੈ।
NSW DPIRD ਦੇ ਡਾਇਰੈਕਟਰ Dr. Alison Anderson ਨੇ ਇਸ ਮੌਕੇ ਕਿਹਾ, ‘‘ਡਾ. ਸੁਖਵਿੰਦਰ ਪਾਲ ਸਿੰਘ ਸਿੰਘ ਦਾ ਕੰਮ ਬਾਗਬਾਨੀ ਸਪਲਾਈ ਚੇਨ ਵਿੱਚ ਸੁਰੱਖਿਆ ਅਭਿਆਸਾਂ ’ਚ ਬਦਲਾਅ ਲਿਆ ਰਿਹਾ ਹੈ, ਜਿਸ ਨਾਲ ਘਰੇਲੂ ਅਤੇ ਐਕਸਪੋਰਟ ਬਾਜ਼ਾਰ ਪ੍ਰਫੁੱਲਤ ਹੋ ਰਹੇ ਹਨ।’’ ਪੁਰਸਕਾਰ ਲਈ ਧਨਵਾਦ ਕਰਦਿਆਂ ਡਾ. ਸਿੰਘ ਨੇ ਕਿਹਾ, ‘‘ਅਸੀਂ ਆਪਣੀ ਰਿਸਰਚ ਅਤੇ ਭਾਈਵਾਲੀਆਂ ਰਾਹੀਂ ਇਹ ਯਕੀਨੀ ਕਰਦੇ ਹਾਂ ਕਿ ਤਾਜ਼ਾ ਉਗਾਇਆ ਭੋਜਨ ਸੁਰੱਖਿਅਤ, ਭਾਲਣਯੋਗ ਹੋਵੇ ਅਤੇ ਦੇਸ਼ ਅਤੇ ਵਿਦੇਸ਼ ਦੇ ਖਪਤਕਾਰਾਂ ਲਈ ਭਰੋਸੇਮੰਦ ਹੋਵੇ।’’