ਆਕਲੈਂਡ : ਸਾਊਥ ਆਕਲੈਂਡ ਵਿੱਚ ਘਰ ਮਾਲਕ ਮੌਰਗੇਜ ਨਾਲ ਸਬੰਧਿਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਘਰਾਂ ਦੀ ਕੀਮਤ ਡਿੱਗਣ ਅਤੇ ਬੈਂਕਾਂ ਵੱਲੋਂ ਦਬਾਅ ਕਾਰਨ ਬਹੁਤ ਪਰਿਵਾਰ ਆਪਣੀਆਂ ਜਾਇਦਾਦਾਂ ਘਾਟੇ ’ਚ ਵੇਚਣ ਲਈ ਮਜਬੂਰ ਹੋ ਹਨ। ਕੁਝ ਲੋਕ ਤਾਂ ਬੈਂਕ ਦੇ ਹੱਥੋਂ ਘਰ ਖੁੱਸ ਜਾਣ ਤੋਂ ਪਹਿਲਾਂ ਖੁਦ ਵੇਚਣ ਨੂੰ ਤਰਜੀਹ ਦੇ ਰਹੇ ਹਨ।
ਇਸ ਮੌਕੇ ਫਲੈਟ ਬੁਸ਼ ਦੇ ਇੱਕ ਘਰ ਦੇ ਮਾਲਕ ਕੋਲ ਸਿਰਫ਼ ਦੋ ਹਫ਼ਤੇ ਬਚੇ ਹਨ, ਨਹੀਂ ਤਾਂ ਬੈਂਕ ਉਨ੍ਹਾਂ ਦਾ ਘਰ ਕਬਜ਼ੇ ’ਚ ਲੈ ਲਵੇਗਾ। ਰੀਅਲ ਇਸਟੇਟ ਏਜੰਟਾਂ ਦੇ ਮੁਤਾਬਕ, ਮਾਲਕ ਚਾਹੁੰਦੇ ਹਨ ਕਿ ਉਹ ਘੱਟੋ-ਘੱਟ ਆਪਣੀ ਇੱਛਾ ਨਾਲ ਚਾਹੇ ਘਾਟੇ ਵਿੱਚ ਹੀ ਘਰ ਵੇਚਣ, ਘੱਟੋ-ਘੱਟ ਕੁਝ ਕੰਟਰੋਲ ਤਾਂ ਉਨ੍ਹਾਂ ਦੇ ਹੱਥ ਵਿੱਚ ਹੋਵੇ।

ਰੀਅਲ ਅਸਟੇਟ ਮਾਰਕੀਟ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਇੱਕ ਸਾਲ ਵਿੱਚ ਮੌਰਗੇਜ ਸੇਲਜ਼ ਦੀ ਗਿਣਤੀ 235 ਤੱਕ ਪਹੁੰਚ ਗਈ ਹੈ, ਜੋ ਪਿਛਲੇ ਛੇ ਸਾਲਾਂ ਦਾ ਸਭ ਤੋਂ ਵੱਧ ਅੰਕੜਾ ਹੈ।
ਹਾਲਾਂਕਿ ਇਹ 2009 ਦੇ ਗਲੋਬਲ ਫਾਇਨੈਂਸ਼ਲ ਕ੍ਰਾਈਸਿਸ ਵਾਲੇ ਸਮੇਂ ਨਾਲੋਂ ਅਜੇ ਵੀ ਕਾਫ਼ੀ ਘੱਟ ਹੈ, ਜਦੋਂ ਇਕ ਤਿਮਾਹੀ ਵਿੱਚ ਹੀ 2600 ਤੋਂ ਵੱਧ ਘਰ ਬੈਂਕਾਂ ਵੱਲੋਂ ਮੌਰਗੇਜ ਸੇਲ ਤਹਿਤ ਵੇਚੇ ਗਏ ਸਨ।
ਇਸ ਸੰਕਟ ਕਾਰਨ ਬਹੁਤ ਪਰਿਵਾਰ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਵੱਲ ਵੀ ਰੁਖ ਕਰ ਰਹੇ ਹਨ, ਤਾਂ ਜੋ ਨਵੇਂ ਸਿਰੇ ਨਾਲ਼ ਜੀਵਨ ਸ਼ੁਰੂ ਕਰ ਸਕਣ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹਾਲਾਤ ਸਿਰਫ਼ ਆਰਥਿਕ ਮੰਦੀ ਨਹੀਂ ਨਾਲ ਜੇਬ ਤੇ ਹੀ ਅਸਰ ਨਹੀਂ ਪਾਉਣਗੇ। ਸਗੋਂ ਪਰਿਵਾਰਾਂ ਦੀ ਜ਼ਿੰਦਗੀ ’ਤੇ ਵੀ ਗਹਿਰਾ ਅਸਰ ਪੈ ਰਿਹਾ ਹੈ।