ਮੈਲਬਰਨ : ਆਸਟ੍ਰੇਲੀਆ ਦੇ ਨਵੇਂ ਅੰਕੜਿਆਂ ਅਨੁਸਾਰ ਜੁਲਾਈ ਮਹੀਨੇ ‘ਚ ਬੇਰੁਜ਼ਗਾਰੀ ਦਰ ਘੱਟ ਕੇ 4.2 ਪ੍ਰਤੀਸ਼ਤ ਰਹਿ ਗਈ ਹੈ। ਹਾਲਾਂਕਿ ਇਹ ਬਹੁਤੀ ਬੇਹਤਰ ਸਥਿਤੀ ਨਹੀਂ, ਪਰ ਇਹ ਅੰਕੜੇ ਫੁੱਲ ਟਾਈਮ ਵਾਲੀਆਂ ਨੌਕਰੀਆਂ ਵਿੱਚ ਵਾਧੇ ਕਾਰਨ ਆਇਆ ਹੈ।
ਖ਼ਾਸ ਗੱਲ ਇਹ ਹੈ ਕਿ ਇਸ ਵਾਧੇ ‘ਚ ਮਹਿਲਾਵਾਂ ਦਾ ਹਿੱਸਾ ਸਭ ਤੋਂ ਵੱਧ ਰਿਹਾ। ਫੁੱਲ ਟਾਈਮ ਨੌਕਰੀਆਂ ਵਿੱਚ ਮਹਿਲਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਇਹਨਾਂ ਵਿੱਚ ਵਧੇਰੇ ਨੌਕਰੀਆਂ ਹੈਲਥ ਤੇ ਐਜੂਕੇਸ਼ਨ ਸੈਕਟਰ ਦੀਆਂ ਹਨ । ਜਿਸ ਨਾਲ ਰੁਜ਼ਗਾਰ ਬਾਜ਼ਾਰ ਵਿੱਚ ਇੱਕ ਸਕਾਰਾਤਮਕ ਸੰਕੇਤ ਮਿਲਿਆ ਹੈ।
ਆਰਥਿਕ ਵਿਸ਼ਲੇਸ਼ਕਾਂ ਅਨੁਸਾਰ, ਇਹ ਰੁਝਾਨ ਦਰਸਾਉਂਦਾ ਹੈ ਕਿ NDIS ਦੇ ਸਹਿਯੋਗ, ਐਜੂਕੇਸ਼ਨ, ਹੈਲਥ ‘ਚ ਰੁਜ਼ਗਾਰ ਦੇ ਮੌਕੇ ਤਾਂ ਵੱਧ ਰਹੇ ਹਨ, ਹਾਲਾਂਕਿ ਨੌਕਰੀਆਂ ਲਈ ਮੁਕਾਬਲਾ ਅਜੇ ਵੀ ਕਾਫ਼ੀ ਤਿੱਖਾ ਬਣਿਆ ਹੋਇਆ ਹੈ।