ਮੈਲਬਰਨ : ਆਸਟ੍ਰੇਲੀਆ ਵਿੱਚ 46% ਲੋਕਾਂ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਚਿੰਤਾ financial stress ਹੈ। 25–34 ਸਾਲ ਉਮਰ ਦੇ ਦੋ-ਤਿਹਾਈ ਜਵਾਨਾਂ ਨੇ ਮੰਨਿਆ ਕਿ ਪੈਸਿਆਂ ਦੀ ਚਿੰਤਾ ਉਨ੍ਹਾਂ ਦੀ mental health ’ਤੇ ਸਿੱਧਾ ਅਸਰ ਪਾ ਰਹੀ ਹੈ। National Debt Helpline ਨੂੰ ਰਿਕਾਰਡ ਸਤਰ ’ਤੇ ਕਾਲਾਂ ਮਿਲੀਆਂ, ਜ਼ਿਆਦਾਤਰ 30–40 ਸਾਲ ਦੀਆਂ ਮਹਿਲਾਵਾਂ ਵੱਲੋਂ, ਜੋ housing, utilities ਅਤੇ Buy Now Pay Later (BNPL) ਕਰਜ਼ੇ ਦੀ ਮਾਰ ਹੇਠ ਹਨ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ BNPL ਸੇਵਾਵਾਂ ’ਤੇ ਸਖ਼ਤ ਨਿਯਮ ਲਗਾਉਣ ਤੇ ਸਹਾਇਤਾ ਪ੍ਰੋਗਰਾਮ ਵਧਾਉਣ ਦੀ ਲੋੜ ਹੈ।
ਆਸਟ੍ਰੇਲੀਆ ’ਚ ਵਿੱਤੀ ਤਣਾਅ ਕਾਰਨ Mental Health ਖ਼ਰਾਬ
