ਸ਼ੈਪਰਟਨ : ਆਸਟ੍ਰੇਲੀਆ ਦੇ ਪਿੰਡਾਂ ਅਤੇ ਖੇਤੀਬਾੜੀ ਨਾਲ ਜੁੜੇ ਇਲਾਕਿਆਂ ਦੀ ਹਾਲਤ ਬਿਆਨ ਕਰਨ ਵਾਲਾ Mood of the Bush survey ਸਾਹਮਣੇ ਆਇਆ ਹੈ। ਇਸ ਰਿਪੋਰਟ ਨੇ ਸਾਫ਼ ਕੀਤਾ ਹੈ ਕਿ ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਰਹਿਣ ਵਾਲੇ ਲੋਕ Cost of Living ਦੇ ਬੋਝ ਹੇਠ ਸਭ ਤੋਂ ਵੱਧ ਪੀੜਤ ਹਨ।
ਸਰਵੇਖਣ ਵਿੱਚ 69 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਲਈ Cost of Living ਸਭ ਤੋਂ ਵੱਡੀ ਚਿੰਤਾ ਹੈ। ਇਸ ਤੋਂ ਇਲਾਵਾ, 42 ਪ੍ਰਤੀਸ਼ਤ ਲੋਕਾਂ ਨੇ ਮੰਨਿਆ ਕਿ ਉਹ ਆਪਣੇ ਘਰੇਲੂ ਬਿੱਲ ਭਰਨ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ, ਜਦਕਿ ਸ਼ਹਿਰੀ ਇਲਾਕਿਆਂ ਵਿੱਚ ਇਹ ਅੰਕੜਾ ਕੇਵਲ 35 ਪ੍ਰਤੀਸ਼ਤ ਹੈ।
ਇਸ ਰਿਪੋਰਟ ਨੇ ਇਹ ਵੀ ਦਰਸਾਇਆ ਕਿ ਜਿਥੇ 77 ਪ੍ਰਤੀਸ਼ਤ ਖੇਤਰੀ ਵਾਸੀ ਆਪਣੀ ਜੀਵਨ-ਗੁਣਵੱਤਾ ਨੂੰ “ਚੰਗੀ ਜਾਂ ਬਿਹਤਰ” ਦੱਸਦੇ ਹਨ, ਓਥੇ ਇਹ ਅੰਕੜਾ ਪਿਛਲੇ ਸਾਲ ਨਾਲੋਂ ਘੱਟਿਆ ਹੈ। ਲੋਕਾਂ ਨੇ ਖ਼ਾਸ ਤੌਰ ‘ਤੇ ਮਕਾਨਾਂ ਦੀ ਘਾਟ, ਸਿਹਤ ਸੇਵਾਵਾਂ, ਬੱਚਿਆਂ ਦੀ ਦੇਖਭਾਲ ਅਤੇ ਆਵਾਜਾਈ ਸਹੂਲਤਾਂ ਨੂੰ ਸ਼ਹਿਰਾਂ ਨਾਲੋਂ ਕਾਫ਼ੀ ਪਿੱਛੜਿਆ ਹੋਇਆ ਦੱਸਿਆ।
Survey ਅਨੁਸਾਰ, ਪਿੰਡਾਂ ਦੇ ਲੋਕਾਂ ਵਿੱਚ 53 ਪ੍ਰਤੀਸ਼ਤ ਨੇ ਚਿੰਤਾ ਜਾਂ ਤਣਾਅ ਵਾਲੀ ਭਾਵਨਾ ਜ਼ਾਹਰ ਕੀਤੀ। ਸਿਹਤ ਸੇਵਾਵਾਂ ਬਾਰੇ ਸਿਰਫ਼ 45 ਪ੍ਰਤੀਸ਼ਤ ਲੋਕਾਂ ਨੇ ਸੰਤੁਸ਼ਟੀ ਜਤਾਈ, ਜਦਕਿ ਸ਼ਹਿਰਾਂ ਵਿੱਚ ਇਹ ਗਿਣਤੀ 70 ਪ੍ਰਤੀਸ਼ਤ ਸੀ। ਸੜਕਾਂ ਅਤੇ ਕਿਰਾਏ ਦੇ ਘਰਾਂ ਬਾਰੇ ਵੀ ਖੇਤਰੀ ਇਲਾਕਿਆਂ ਦੇ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ।
ਇਸ survey ਦਾ ਸਪੱਸ਼ਟ ਸੁਨੇਹਾ ਹੈ ਕਿ Regional Australia (ਪੇਂਡੂ ਆਸਟ੍ਰੇਲੀਆ) ਅਜੇ ਵੀ ਬੁਨਿਆਦੀ ਸਹੂਲਤਾਂ ਅਤੇ ਸਰਕਾਰੀ ਸਹਾਇਤਾ ਵਿੱਚ ਸ਼ਹਿਰਾਂ ਨਾਲੋਂ ਪਿੱਛੇ ਹੈ। ਪਿੰਡਾਂ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ housing, healthcare, roads ਅਤੇ childcare ਵਿੱਚ ਵੱਧ ਨਿਵੇਸ਼ ਕੀਤਾ ਜਾਵੇ ਅਤੇ ਲਾਲ ਫੀਤਾਸ਼ਾਹੀ ਘਟਾ ਕੇ ਨਿਵੇਸ਼ ਦੇ ਰਾਹ ਸੁਖਾਲੇ ਕੀਤੇ ਜਾਣ।