ਆਸਟ੍ਰੇਲੀਆ ‘ਚ ਨੌਕਰੀਆਂ ਦਾ ਸੰਕਟ, ਪਰ SEEK ਵਰਗੇ ਅਦਾਰਿਆਂ ਦੇ ਮੁਨਾਫ਼ੇ ਵਧੇ

ਮੈਲਬਰਨ : ਆਸਟ੍ਰੇਲੀਆ ਦੇ ਨੌਕਰੀ ਬਾਜ਼ਾਰ ‘ਚ ਹਾਲਾਤ ਹੋਰ ਮੁਸ਼ਕਲ ਹੋ ਰਹੇ ਹਨ। ਨਵੇਂ ਅੰਕੜਿਆਂ ਅਨੁਸਾਰ SEEK ਦੇ ਪਲੇਟਫਾਰਮ ‘ਤੇ ਨੌਕਰੀਆਂ ਦੇ ਇਸ਼ਤਿਹਾਰਾਂ ‘ਚ 11 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਉਲਟ, ਹਰ ਇਕ ਖਾਲੀ ਅਸਾਮੀ ਲਈ ਦਰਖ਼ਾਸਤਾਂ ਦੀ ਗਿਣਤੀ ਵਧ ਰਹੀ ਹੈ, ਜਿਸ ਨਾਲ ਮੁਕਾਬਲਾ ਪਹਿਲਾਂ ਨਾਲੋਂ ਹੋਰ ਤੇਜ਼ ਹੋ ਗਿਆ ਹੈ। ਇਹ ਹਾਲਾਤ ਨੌਕਰੀ ਲੱਭਣ ਵਾਲਿਆਂ ਲਈ ਚਿੰਤਾਜਨਕ ਬਣ ਰਹੇ ਹਨ।

ਪਰ ਦੂਸਰੇ ਪਾਸੇ SEEK ਕੰਪਨੀ ਲਈ ਵਿੱਤੀ ਮੁਨਾਫ਼ੇ ਵੱਧ ਰਹੇ ਹਨ। ਕੰਪਨੀ ਨੇ ਵਿੱਤੀ ਸਾਲ ਲਈ 238 ਮਿਲੀਅਨ ਆਸਟ੍ਰੇਲੀਅਨ ਡਾਲਰ ਮੁਨਾਫ਼ਾ ਦਰਜ ਕੀਤਾ ਹੈ। ਨਾਲ ਹੀ, ਹਿੱਸੇਦਾਰਾਂ ਲਈ 22 ਸੈਂਟ ਪ੍ਰਤੀ ਸ਼ੇਅਰ ਡਿਵਿਡੈਂਡ ਦਾ ਐਲਾਨ ਵੀ ਕੀਤਾ ਗਿਆ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਿੱਥੇ ਨੌਕਰੀ ਖੋਜਣ ਵਾਲਿਆਂ ਦੀ ਔਖੀ ਸਥਿਤੀ ਜਾਰੀ ਹੈ, ਓਥੇ SEEK ਵਰਗੇ ਅਹਿਮ ਰਿਕਰੂਟਮੈਂਟ ਪਲੇਟਫਾਰਮਾਂ ਦੀ ਮੰਗ ਵਧ ਰਹੀ ਹੈ, ਜਿਸ ਕਾਰਨ ਇਹਨਾਂ ਦੀ ਕਮਾਈ ਸਥਿਰ ਹੀ ਨਹੀਂ ਸਗੋਂ ਵਧ ਰਹੀ ਹੈ।