ਮੈਲਬਰਨ : 2024 ਮਲਟੀਕਲਚਰਲ ਯੂਥ ਐਵਾਰਡਜ਼ ਹੁਣ ਨਾਮਜ਼ਦਗੀਆਂ ਖੁੱਲ੍ਹ ਚੁੱਕੀਆਂ ਹਨ, ਜੋ ਆਸਟ੍ਰੇਲੀਆ ਭਰ ਵਿੱਚ ਨਵੀਂ ਪੀੜ੍ਹੀ ਦੇ ਪੰਜਾਬੀਆਂ ਨੂੰ ਪ੍ਰੋਮੋਟ ਕਰਨ ਲਈ ਅਹਿਮ ਮੌਕਾ ਹੈ। ਨਾਮਜ਼ਦ ਕਰਨ ਲਈ ਉਮਰ 16-30 ਸਾਲ ਹੈ ਅਤੇ ਵਿਅਕਤੀ ਆਸਟ੍ਰੇਲੀਆ ਦਾ ਨਾਗਰਿਕ ਹੋਣਾ ਚਾਹੀਦਾ ਹੈ। 13 ਸ਼੍ਰੇਣੀਆਂ ਲਈ ਐਵਾਰਡ 5 ਅਕਤੂਬਰ ਨੂੰ ਦਿੱਤੇ ਜਾਣਗੇ। ਐਵਾਰਡਜ਼ ਲਈ ਨੌਜਵਾਨ ਖ਼ੁਦ ਨੂੰ ਵੀ ਨਾਮਜ਼ਦ ਕਰ ਸਕਦੇ ਹਨ। ਸਾਰੀਆਂ ਐਂਟਰੀਜ਼ ਨੂੰ ਨਾਮਜ਼ਦਗੀ ਗਾਈਡ ਵਿੱਚ ਦੱਸੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਬਿਨੈਕਾਰਾਂ ਦੇ ਵੇਰਵੇ ਸਹੀ ਹੋਣੇ ਚਾਹੀਦੇ ਹਨ ਅਤੇ ਆਪਣੀ ਨਾਮਜ਼ਦਗੀ ਦੀ ਪੁਸ਼ਟੀ ਕਰਨ ਲਈ ਦੋ ਸੁਤੰਤਰ ਰੈਫਰੀ ਪ੍ਰਦਾਨ ਕਰਨੇ ਪੈਣਗੇ। ਨੌਮੀਨੇਟ ਕਰਨ ਅਤੇ ਹੋਰ ਜਾਣਨ ਲਈ ਅਧਿਕਾਰਤ ਨੌਮੀਨੇਸ਼ਨ ਪੇਜ Nominations – Multicultural Youth Awards ‘ਤੇ ਜਾਓ।
ਆਸਟ੍ਰੇਲੀਆ ’ਚ ਨਵੀਂ ਪੀੜ੍ਹੀ ਦੇ ਪੰਜਾਬੀਆਂ ਨੂੰ ਪ੍ਰੋਮੋਟ ਕਰਨ ਲਈ ਅਹਿਮ ਮੌਕਾ, ਮਲਟੀਕਲਚਰਲ ਯੂਥ ਐਵਾਰਡਜ਼ ਲਈ ਨਾਮਜ਼ਦਗੀਆਂ ਖੁੱਲ੍ਹੀਆਂ
