Indian Film Festival of Melbourne 2025 Winner List: ਮੈਲਬਰਨ : ਇੰਡੀਅਨ ਫ਼ਿਲਮ ਫ਼ੈਸਟੀਵਲ ਆਫ਼ ਮੈਲਬਰਨ 2025 (Indian Film Festival of Melbourne 2025) ਦਾ 16ਵਾਂ ਐਡੀਸ਼ਨ ਕਾਫ਼ੀ ਚਰਚਾ ’ਚ ਹੈ। ਮੈਲਬਰਨ ’ਚ ਹੋਏ ਇਸ ਫ਼ਿਲਮ ਮੇਲੇ ’ਚ ਆਮਿਰ ਖ਼ਾਨ, ਅਭਿਸ਼ੇਕ ਬੱਚਨ ਅਤੇ ਨੀਰਜ ਘਾਏਵਾਨ ਵਰਗੇ ਸਿਤਾਰਿਆਂ ਨੇ ਸਿਖਰਲੇ ਪੁਰਸਕਾਰ ਜਿੱਤੇ। ਫ਼ੈਸਟੀਵਲ 24 ਅਗਸਤ ਤਕ ਚੱਲੇਗਾ, ਪਰ ਜੇਤੂਆਂ ਦੀ ਸੂਚੀ ਸਾਹਮਣੇ ਆ ਗਈ ਹੈ :
- ਬਿਹਤਰੀਨ ਫ਼ਿਲਮ : ਹੋਮਬਾਊਂਡ
- ਬਿਹਤਰੀਨ ਡਾਇਰੈਕਟਰ : ਨੀਰਜ ਘਾਏਵਾਨ (ਹੋਮਬਾਊਂਡ)
- ਬਿਹਤਰੀਨ ਇੰਡੀ ਫ਼ਿਲਮ : Angammal
- ਬਿਹਤਰੀਨ ਅਦਾਕਾਰ : ਅਭਿਸ਼ੇਕ ਬੱਚਨ (I Want to Talk)
- ਬਿਹਤਰੀਨ ਅਦਾਕਾਰਾ : ਗੀਤਾ ਕੈਲਾਸਮ (Angammal)
- ਬਿਹਤਰੀਨ ਸੀਰੀਜ਼ : Black Warrant
- ਬਿਹਤਰੀਨ ਅਦਾਕਾਰਾ (ਸੀਰੀਜ਼) : ਨਿਮੀਸ਼ਾ ਸੰਜੇਅਨ (ਡੱਬਾ ਕਾਰਟੇਲ)
- ਐਕਸੀਨੈਂਸ ਇਨ ਸਿਨੇਮਾ : ਆਮਿਰ ਖ਼ਾਨ
- ਲੀਡਰਸ਼ਿਪ ਇਨ ਸਿਨੇਮਾ : ਅਰਵਿੰਦ ਸਵਾਮੀ
- ਡਿਸਰੱਪਟਰ ਐਵਾਰਡ : ਵੀਰ ਦਾਸ
- ਸਿਨੇਮਾ ’ਚ ਵੰਨ-ਸੁਵੰਨਤਾ ਲਈ ਪੁਰਸਕਾਰ : ਆਦਿਤੀ ਰਾਓ ਹੈਦਰੀ
- ਸਿਨੇਮਾ ’ਚ ਬਰਾਬਰੀ ਲਈ ਪੁਰਸਕਾਰ : ਬਕਸ਼ੋ ਬੋਂਡੀ