ਮੈਲਬਰਨ : ਆਸਟ੍ਰੇਲੀਆ ’ਚ ਇੱਕ ਹੋਰ ਪੰਜਾਬੀ ਨੌਜਵਾਨ ਹਰਮਨਦੀਪ ਸਿੰਘ ਬੇਦੀ ਜੇਲ੍ਹ ਅਫਸਰ ਬਣਿਆ ਹੈ। ਪਿਛਲੇ ਦਿਨੀਂ 10 ਮਹੀਨਿਆਂ ਦੀ ਟਰੇਨਿੰਗ ਪਿੱਛੋਂ ਹਰਮਨਦੀਪ ਸਿੰਘ ਬੇਦੀ ਨੂੰ ਸਿਡਨੀ ਦੇ Parklea ਸੈਂਟਰ ’ਚ ਪੋਸਟ ਮਿਲੀ ਹੈ। ਟਰੇਨਿੰਗ ਪਿੱਛੋਂ 500 ’ਚੋਂ ਸਿਰਫ 28 ਲੋਕ ਹੀ ਹੋ ਪਾਸ ਹੋ ਸਕੇ ਸਨ। ਦੋ ਬੱਚਿਆਂ ਦੇ ਪਿਤਾ ਬੇਦੀ ਨੇ ਚੰਡੀਗੜ੍ਹ ’ਚ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਬਿਹਤਰ ਭਵਿੱਖ ਲਈ ਮੋਹਾਲੀ ਤੋਂ 2016 ਵਿੱਚ ਆਸਟ੍ਰੇਲੀਆ ਆ ਗਿਆ ਸੀ। ਇੱਥੇ ਉਸ ਨੇ ਪਹਿਲਾਂ ਇੰਸ਼ੋਰੈਂਸ ਕਲੇਮਜ਼ ਸਲਾਹਕਾਰ, ਬੱਸ ਡਰਾਈਵਰ ਵਜੋਂ ਵੀ ਕੰਮ ਕੀਤਾ ਅਤੇ ਹੁਣ ਆਪਣੀ ਸਖ਼ਤ ਮਿਹਨਤ ਸਦਕਾ ਜੇਲ੍ਹ ਅਫਸਰ ਬਣਿਆ ਹੈ।
ਆਸਟ੍ਰੇਲੀਆ ’ਚ ਇੱਕ ਹੋਰ ਪੰਜਾਬੀ ਨੌਜਵਾਨ ਹਰਮਨਦੀਪ ਸਿੰਘ ਬੇਦੀ ਬਣਿਆ ਜੇਲ੍ਹ ਅਫਸਰ
