ਯੂਥ ਡਿਟੈਨਸ਼ਨ ਵਿੱਚ ਚਿੰਤਾਜਨਕ ਵਾਧਾ

ਮੈਲਬਰਨ : ਨਿਊ ਸਾਊਥ ਵੇਲਜ਼ ’ਚ ਪਿਛਲੇ ਸਾਲ ਨਾਲ ਤੁਲਨਾ ਕਰਨ ’ਤੇ ਨੌਜਵਾਨਾਂ ਦੀ ਹਿਰਾਸਤ ’ਚ 34% ਵਾਧਾ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਕਰੀਬ 60% ਹਿਰਾਸਤ ਵਿੱਚ ਨੌਜਵਾਨ ਮੂਲਵਾਸੀ ਭਾਈਚਾਰੇ ਨਾਲ ਸਬੰਧਿਤ ਹਨ, ਜੋ ਨਸਲੀ ਅਸਮਾਨਤਾਵਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ।