NSW ’ਚ AI ਰਾਹੀਂ ਬੱਚਿਆਂ ਦੀ ਅਸ਼ਲੀਲ ਸਮੱਗਰੀ ਤਿਆਰ ਕਰਨ ਦੇ ਇੱਕ ਵਿਅਕਤੀ ਤੇ ਲੱਗੇ ਦੋਸ਼

ਮੈਲਬਰਨ : ਨਿਊ ਸਾਊਥ ਵੇਲਜ਼ ਦੇ ਦੱਖਣੀ ਤੱਟ ’ਤੇ ਰਹਿੰਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ’ਤੇ ਦੋਸ਼ ਹੈ ਕਿ ਉਸ ਨੇ 1,000 ਤੋਂ ਵੱਧ ਬੱਚਿਆਂ ਦੀ ਅਸ਼ਲੀਲ ਤਸਵੀਰਾਂ ਅਤੇ ਵੀਡੀਓਜ਼ ਤਿਆਰ ਕਰ ਕੇ ਰੱਖੀਆਂ ਸਨ। ਜਿਨ੍ਹਾਂ ਵਿੱਚੋਂ ਕੁਝ ਆਰਟੀਫਿਸ਼ਲ ਇੰਟਲੈਜੈਂਸ AI ਰਾਹੀਂ ਬਣਾਈਆਂ ਗਈਆਂ ਸਨ ਅਤੇ ਉਨ੍ਹਾਂ ਵਿੱਚ ਖੁਦ ਉਸ ਦੀ ਸ਼ਮੂਲੀਅਤ ਸੀ। ਪੁਲਿਸ ਨੇ ਉਸ ਨੂੰ ਸਿਡਨੀ ਏਅਰਪੋਰਟ ’ਤੇ ਰੋਕਿਆ ਅਤੇ ਕਈ ਗੰਭੀਰ ਮਾਮਲਿਆਂ ’ਚ ਮੁਕੱਦਮੇ ਦਰਜ ਕੀਤੇ, ਜਿਨ੍ਹਾਂ ਵਿੱਚ ਜ਼ਮਾਨਤ ਦੀ ਉਲੰਘਣਾ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ AI ਰਾਹੀਂ ਬਣਾਈ ਗਈ ਬੱਚਿਆਂ ਦੀ ਅਸ਼ਲੀਲ ਸਮੱਗਰੀ ਵੀ ਗੈਰਕਾਨੂੰਨੀ ਅਤੇ ਹਾਨੀਕਾਰਕ ਹੈ।