ਮੈਲਬਰਨ : Australian Criminal Intelligence Commission (ACIC) ਦੀ ਨਵੀਂ ਰਿਪੋਰਟ ਮੁਤਾਬਕ ਅਗਸਤ 2022 ਤੋਂ ਅਗਸਤ 2023 ਦਰਮਿਆਨ ਆਸਟ੍ਰੇਲੀਆ ’ਚ ਪਾਰਟੀ ਨਸ਼ਿਆਂ ਦੀ ਵਰਤੋਂ ਵਿੱਚ ਚੋਖਾ ਵਾਧਾ ਹੋਇਆ ਹੈ।
ਅੰਦਾਜ਼ੇ ਮੁਤਾਬਕ ਕਿੰਨਾ ਨਸ਼ਾ ਵਰਤਿਆ ਗਿਆ ਤੇ ਉਸ ਦੀ ਆਸਟ੍ਰੇਲੀਅਨ ਡਾਲਰ ’ਚ ਕੀਮਤ ਕੀ ਰਹੀ?
- ਕੋਕੇਨ: 4,037 ਕਿਲੋ — ਕੀਮਤ ਲਗਭਗ AUD 1.31 ਬਿਲੀਅਨ
- ਮੈਥਐਮਫੇਟਾਮਾਈਨ (ਆਈਸ): 10,585 ਕਿਲੋ — ਕੀਮਤ ਲਗਭਗ AUD 10.58 ਬਿਲੀਅਨ
- ਐਮ.ਡੀ.ਐਮ.ਏ. (ਇਕਸਟੇਸੀ): 962 ਕਿਲੋ — ਕੀਮਤ ਲਗਭਗ AUD 99.5 ਮਿਲੀਅਨ
ACIC ਨੇ ਇਹ ਵੀ ਦਰਸਾਇਆ ਹੈ ਕਿ ਕੇਟਾਮਾਈਨ ਅਤੇ ਸਿੰਥੇਟਿਕ ਓਪਿਓਇਡ ਵਰਗੇ ਨਸ਼ਿਆਂ ਦੀ ਵਰਤੋਂ ਵੀ ਤੇਜ਼ੀ ਨਾਲ ਵੱਧ ਰਹੀ ਹੈ। ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਇਲਾਜ ਅਤੇ ਰਿਹੈਬ ਸੇਵਾਵਾਂ ਨੂੰ ਹੋਰ ਵਧੇਰੇ ਅਤੇ ਆਸਾਨੀ ਨਾਲ ਉਪਲਬਧ ਕਰਵਾਉਣਾ ਜ਼ਰੂਰੀ ਹੈ।