RBA ਵੱਲੋਂ ਕੈਸ਼ ਰੇਟ ’ਚ ਕਟੌਤੀ ਮਗਰੋਂ ਬੈਂਕਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ, ਜਾਣੋ ਕਦੋਂ ਘੱਟ ਹੋਵੇਗੀ ਮੋਰਗੇਜ ਦੀ ਕਿਸਤ

ਮੈਲਬਰਨ : ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਕੈਸ਼ ਰੇਟ ਵਿੱਚ ਇਸ ਸਾਲ ਤੀਜੀ ਵਾਰੀ ਕਟੌਤੀ ਕਰ ਦਿੱਤੀ ਹੈ ਅਤੇ ਇਹ ਦੋ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ, 3.60% ’ਤੇ ਆ ਗਿਆ ਹੈ। ਨਾਲ ਹੀ ਦੇਸ਼ ਦੇ ਚਾਰ ਵੱਡੇ ਬੈਂਕਾਂ ਨੇ ਵੀ ਪੁਸ਼ਟੀ ਕੀਤੀ ਹੈ ਕਿ 0.25% ਦੀ ਇਸ ਕਟੌਤੀ ਦਾ ਲਾਭ ਗਾਹਕਾਂ ਨੂੰ ਛੇਤੀ ਹੀ ਮਿਲੇਗਾ। CBA ਦੇ ਗਾਹਕਾਂ ਨੂੰ 800,000 ਡਾਲਰ ਦੇ ਕਰਜ਼ ’ਤੇ 385 ਡਾਲਰ ਪ੍ਰਤੀ ਮਹੀਨਾ ਰਾਹਤ ਮਿਲੇਗੀ। ਬਾਕੀ ਬੈਂਕ ਵੀ ਲਗਭਗ ਏਨੀ ਹੀ ਕਟੌਤੀ ਕਰਨਗੇ। ਚਾਰ ਵੱਡੇ ਬੈਂਕਾਂ ਨੇ ਜਿਸ ਕਟੌਤੀ ਦੀ ਮਿਤੀ ਦਾ ਐਲਾਨ ਕੀਤਾ ਹੈ ਉਹ ਹੇਠਾਂ ਲਿਖੇ ਅਨੁਸਾਰ ਹੈ :

ਬੈਂਕ

ਲਾਗੂ ਹੋਣ ਦੀ ਮਿਤੀ

ਕਿਸ ਕਰਜ਼ ’ਤੇ ਲਾਗੂ ਹੋਵੇਗਾ

CBA 22 ਅਗਸਤ ਵੇਰੀਏਬਲ-ਰੇਟ ਕਰਜ਼, ਬਿਜ਼ਨਸ ਲੈਂਡਿੰਗ ਪ੍ਰੋਡਕਟ
Westpac 26 ਅਗਸਤ ਵੇਰੀਏਬਲ ਹੋਮ ਲੋਨਜ਼, ਸੇਵਿੰਗ ਰੇਟਸ 22 ਅਗਸਤ ਤੋਂ
ANZ 22 ਅਗਸਤ ਵੇਰੀਏਬਲ-ਰੇਟ ਹੋਮ ਲੋਨਜ਼
NAB 25 ਅਗਸਤ ਸਟੈਂਡਰਡ ਵੇਰੀਏਬਲ ਹੋਮ ਲੋਨਜ਼