ਵੈਸਟਰਨ ਆਸਟ੍ਰੇਲੀਆ ਦੇ ਕੋਰਲ ਰੀਫ਼ਾਂ ਲਈ ਸਮੁੰਦਰੀ ਗਰਮੀ ਵੱਡਾ ਖ਼ਤਰਾ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਇਸ ਵੇਲੇ ਆਪਣੀ ਇਤਿਹਾਸਕ ਤੌਰ ’ਤੇ ਸਭ ਤੋਂ ਸਖ਼ਤ ਸਮੁੰਦਰੀ ਗਰਮੀ ਦੀ ਲਹਿਰ ਦਾ ਸਾਹਮਣਾ ਕਰ ਰਹੀ ਹੈ, ਜਿਸ ਕਾਰਨ ਕੋਰਲ ਰੀਫ਼ਾਂ ’ਚ ਵੱਡੇ ਪੱਧਰ ’ਤੇ ਰੰਗ ਫਿੱਕਾ ਪੈਣਾ (ਕੋਰਲ ਬਲੀਚਿੰਗ) ਤੇ ਸਮੁੰਦਰੀ ਜੀਵ-ਤੰਤਰ ਨੂੰ ਗੰਭੀਰ ਨੁਕਸਾਨ ਹੋ ਰਿਹਾ ਹੈ। ਇਹ ਹਾਲਾਤ ਵਾਤਾਵਰਣ ਅਤੇ ਸਮੁੰਦਰੀ ਜਨ-ਜੀਵਨ ਦੋਵਾਂ ਲਈ ਵਧਦੀ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਵਿਗਿਆਨੀਆਂ ਅਨੁਸਾਰ ਸਮੁੰਦਰ ਹੇਠ ਸਭ ਤੋਂ ਲੰਮੀ ਅਤੇ ਤੇਜ਼ ਗਰਮੀ ਦੇ ਮੌਸਮ ਕਾਰਨ 1500 ਕਿਲੋਮੀਟਰ ਤਕ ਫੈਲੇ ਕੋਰਲ ਰੀਫ਼ ਮਰ ਚੁੱਕੇ ਹਨ। ਵਿਸ਼ਵ ਹੈਰੀਟੇਜ Ningaloo ਤੋਂ ਲੈ ਕੇ Ashmore ਰੀਫ਼ ਤਕ ਮਰ ਚੁੱਕੇ ਇਨ੍ਹਾਂ ਕੋਰਲ ਰੀਫ਼ ਤੋਂ ਵਿਗਿਆਨੀ ਹੈਰਾਨ-ਪ੍ਰੇਸ਼ਾਨ ਹਨ।