ਮੈਲਬਰਨ : ਮੈਲਬਰਨ ਚਿੜੀਆਘਰ ਵਿੱਚ ਮਾਦਾ ਜਿਰਾਫ਼ ਨਾਕੁਰੂ ਨੇ 1 ਅਗਸਤ ਨੂੰ ਇੱਕ ਸਿਹਤਮੰਦ ਨਰ ਬੱਚੇ ਨੂੰ ਜਨਮ ਦਿੱਤਾ ਹੈ। ਇਹ ਲਗਭਗ 20 ਸਾਲਾਂ ਵਿੱਚ ਪਹਿਲੀ ਵਾਰ ਹੈ ਕਿ ਇੱਥੇ ਜਿਰਾਫ਼ ਦਾ ਜਨਮ ਹੋਇਆ ਹੈ। 460 ਦਿਨਾਂ ਦੀ ਗਰਭਾਵਸਥਾ ਤੋਂ ਬਾਅਦ ਹੋਇਆ ਇਹ ਜਨਮ ਜਿਰਾਫ਼ ਜਾਤੀ ਨੂੰ ਬਚਾਉਣ ਦੇ ਯਤਨਾਂ ਤਹਿਤ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ। ਮਾਂ ਅਤੇ ਬੱਚਾ ਇਸ ਵੇਲੇ ਨਿੱਜੀ ਤੌਰ ’ਤੇ ਆਪਸੀ (ਬਾਂਡਿੰਗ) ਕਰ ਰਹੇ ਹਨ, ਛੇਤੀ ਹੀ ਉਨ੍ਹਾਂ ਨੂੰ ਜਨਤਾ ਸਾਹਮਣੇ ਪੇਸ਼ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਅਗਲੇ ‘ਸਕੂਲ ਹਾਲੀਡੇ’ ਵਿੱਚ ਇਹ ਦੋਵੇਂ ਮਾਂ-ਪੁੱਤ ਆਕਰਸ਼ਣ ਦਾ ਕੇਂਦਰ ਬਣ ਸਕਦੇ ਹਨ।
ਮੈਲਬਰਨ ਚਿੜੀਆਘਰ ਵਿੱਚ ਲਗਭਗ 20 ਸਾਲਾਂ ਬਾਅਦ ਜਿਰਾਫ਼ ਦਾ ਜਨਮ
