ਮੈਲਬਰਨ : ਭਾਰਤ ਵਿਰੁਧ 21 ਸਤੰਬਰ ਨੂੰ ਸ਼ੁਰੂ ਹੋ ਰਹੀ ਕ੍ਰਿਕੇਟ ਸੀਰੀਜ਼ ਲਈ ਆਸਟ੍ਰੇਲੀਆ ਦੀ ਅੰਡਰ-19 ਟੀਮ ਦਾ ਐਲਾਨ ਦਾ ਹੋ ਗਿਆ ਹੈ। ਟੀਮ ਵਿਚ ਪੰਜਾਬੀ ਮੂਲ ਦੇ ਆਰਿਅਨ ਸ਼ਰਮਾ ਨੂੰ ਵੀ ਥਾਂ ਮਿਲੀ ਹੈ। ਆਰੀਅਨ ਸ਼ਰਮਾ ਦੇ ਪਰਿਵਾਰ ਦਾ ਪਿਛੋਕੜ ਪੰਜਾਬ ਦੇ ਗੜ੍ਹਸ਼ੰਕਰ ਨਾਲ ਹੈ। 17 ਸਾਲ ਦੇ ਆਰੀਅਨ ਸ਼ਰਮਾ ਦਾ ਜਨਮ ਆਸਟ੍ਰੇਲੀਆ ਵਿਖੇ ਹੋਇਆ ਸੀ। ਮੈਲਬਰਨ ’ਚ ਕਾਰੋਬਾਰ ਕਰ ਰਹੇ ਰਮਨ ਸ਼ਰਮਾ (ਇੰਦਰ) ਤੇ ਸ਼ਰੂਤੀ ਸ਼ਰਮਾ ਦੇ ਘਰ ਜਨਮੇ ਆਰੀਅਨ ਸ਼ਰਮਾ ਨੇ ਨਾ ਸਿਰਫ ਪਰਿਵਾਰ ਸਗੋਂ ਪੰਜਾਬ ਅਤੇ ਦੇਸ਼ ਦਾ ਵੀ ਨਾਂ ਰੌਸ਼ਨ ਕੀਤਾ ਹੈ। ਕੋਚ ਮੈਡੀ ਦੀ ਅਗਵਾਈ ’ਚ ਆਰੀਅਨ ਸ਼ਰਮਾ ਇਸ ਮੁਕਾਮ ’ਤੇ ਪਹੁੰਚਿਆ ਹੈ। ਪਰਿਵਾਰ ਨੇ ਆਰੀਅਨ ਦੀ ਪ੍ਰਾਪਤੀ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਆਸਟ੍ਰੇਲੀਆ ਟੀਮ ’ਚ ਇੰਡੀਆ ਖਿਲਾਫ ਕ੍ਰਿਕਟ ਖੇਡੇਗਾ ਗੜ੍ਹਸ਼ੰਕਰ ਦਾ ਆਰਿਅਨ ਸ਼ਰਮਾ
