ਆਸਟ੍ਰੇਲੀਆ ਦੀ ਜੌਬ ਮਾਰਕੀਟ ’ਚ ਸਰਕਾਰੀ ਨੌਕਰੀਆਂ ’ਤੇ ਵੱਧ ਰਹੀ ਨਿਰਭਰਤਾ

ਨਵੀਂ ਰਿਪੋਰਟ ਦੀ ਚੇਤਾਵਨੀ—ਨਿੱਜੀ ਖੇਤਰ ਦੀ ਉਤਪਾਦਕਤਾ ’ਤੇ ਪੈ ਸਕਦੇ ਨੇ ਬੁਰੇ ਪ੍ਰਭਾਵ!

ਮੈਲਬਰਨ : ਤਾਜ਼ਾ ਰਿਪੋਰਟਸ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ’ਚ ਹਾਲੀਆ ਰੁਜ਼ਗਾਰ ਵਾਧੇ ਦਾ 80% ਤੋਂ ਵੱਧ ਹਿੱਸਾ ਕੇਵਲ ਸਰਕਾਰੀ ਖੇਤਰ (ਖਾਸ ਕਰਕੇ NDIS — ਨੈਸ਼ਨਲ ਡਿਸਏਬਿਲਟੀ ਇਨਸ਼ੋਰੈਂਸ ਸਕੀਮ) ਰਾਹੀਂ ਆਇਆ ਹੈ। ਇਸ ਰੁਝਾਨ ਨੂੰ ਲੈ ਕੇ ਆਰਥਿਕ ਵਿਦਵਾਨ ਚਿੰਤਤ ਹਨ ਕਿ ਰੁਜ਼ਗਾਰ ਦੀ ਇਹ ਇਕਤਰਫੀ ਵਾਧੂ ਦਰ ਨਿਰਧਾਰਿਤ ਲੰਬੇ ਸਮੇਂ ਲਈ ਠੀਕ ਨਹੀਂ, ਕਿਉਂਕਿ ਇਹ ਨਿੱਜੀ ਖੇਤਰ ’ਚ ਨੌਕਰੀਆਂ ਦੀ ਕਮੀ ਅਤੇ ਉਤਪਾਦਕਤਾ ’ਚ ਘਾਟ ਦਾ ਕਾਰਨ ਬਣ ਸਕਦੀ ਹੈ। ਐਨਾ ਹੀ ਨਹੀਂ ਇੱਕ ਪੱਖ ਇਹ ਵੀ ਕਹਿ ਰਿਹਾ ਹੈ ਕਿ ਇਹ ਮੰਦੀ ਨੂੰ ਢਕਣ ਦਾ ਇੱਕ ਸਰਕਾਰੀ ਯਤਨ ਹੈ।