ਸਰਕਾਰ ਵੱਲੋਂ ਕਾਨੂੰਨੀ ਤਬਦੀਲੀਆਂ ਤੋਂ ਇਨਕਾਰ, ਪਰ ਰਚਨਾਤਮਕ ਸਮੂਹ ਨੇ ਬਦਲਾਅ ਲਈ ਜ਼ੋਰ ਲਾਇਆ
ਮੈਲਬਰਨ : ਆਸਟ੍ਰੇਲੀਆ ਦੇ ਰਚਨਾਤਮਕ ਖੇਤਰ ਨਾਲ ਜੁੜੇ ਕਈ ਸਮੂਹਾਂ ਨੇ ਫ਼ੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵੱਡੀਆਂ ਟੈਕ ਕੰਪਨੀਆਂ ਨੂੰ ਆਸਟ੍ਰੇਲੀਆਈ ਸਮੱਗਰੀ ਵਰਤ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟ੍ਰੇਨ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ, ਜਦ ਤੱਕ ਉਸ ਦੇ ਬਦਲੇ ਕਲਾਕਾਰਾਂ ਨੂੰ ਮੁਆਵਜ਼ਾ ਨਾ ਮਿਲੇ।
ਵਿਰੋਧੀ ਧਿਰ ਦੀ ਆਗੂ ਸੂਸਨ ਲੇਇ ਨੇ ਵੀ ਕਿਹਾ ਹੈ ਕਿ ‘ਕਲਾਕਾਰਾਂ ਅਤੇ ਲੇਖਕਾਂ ਨੂੰ ਉਨ੍ਹਾਂ ਦੀ ਸਿਰਜਣਾਤਮਕ ਮਿਹਨਤ ਦਾ ਪੂਰਾ ਹੱਕ ਮਿਲਣਾ ਚਾਹੀਦਾ ਹੈ।’ ਪਰ ਮੌਜੂਦਾ ਲੇਬਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਅਜੇ ਕਾਪੀਰਾਈਟ ਕਾਨੂੰਨਾਂ ’ਚ ਕੋਈ ਤਬਦੀਲੀ ਕਰਨ ਦੀ ਯੋਜਨਾ ਨਹੀਂ ਬਣਾ ਰਹੀ। ਕਿਉਂਕਿ AI ਅਜੇ ਸ਼ੁਰੂਆਤੀ ਦੌਰ ਵਿੱਚ ਹੈ। ਅਗਲੇ ਇੱਕ ਦੋ ਸਾਲ ’ਚ ਇਸ ਦੇ ਪ੍ਰਭਾਵਾਂ ’ਤੇ ਚਰਚਾ ਹੀ ਨਹੀਂ ਹੋਵੇਗੀ ਸਗੋਂ ਕਾਨੂੰਨਾਂ ’ਚ ਬਦਲਾਅ ਦਾ ਰਾਹ ਵੀ ਖੁੱਲੇਗਾ।