ਆਸਟ੍ਰੇਲੀਆ ਦੀ ਸੈਰ-ਸਪਾਟਾ ਮੁਹਿੰਮ ਵਿੱਚ ਸ਼ਾਮਲ ਹੋਏ ਸਾਰਾ ਤੇਂਦੁਲਕਰ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਦੇਸ਼ ਅੰਦਰ ਇੰਟਰਨੈਸ਼ਨਲ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ 130 ਮਿਲੀਅਨ ਡਾਲਰ ਦੀ ਗਲੋਬਲ ਸੈਰ-ਸਪਾਟਾ ਮੁਹਿੰਮ, “Come and Say G’day,” ਸ਼ੁਰੂ ਕੀਤੀ ਹੈ। ਭਾਰਤ ਵਿੱਚ, ਇਸ ਮੁਹਿੰਮ ਵਿੱਚ ‘ਵੈਲਨੈੱਸ ਐਡਵੋਕੇਟ’ ਸਾਰਾ ਤੇਂਦੁਲਕਰ ਸ਼ਾਮਲ ਹੋਣਗੇ, ਜੋ ਟੀ.ਵੀ. ਅਤੇ ਆਨਲਾਈਨ ਇਸ਼ਤਿਹਾਰਾਂ ਰਾਹੀਂ ਭਾਰਤੀ ਯਾਤਰੀਆਂ ਨੂੰ ਪ੍ਰੇਰਿਤ ਕਰਨ ਲਈ ਮੈਸਕੌਟ Ruby the Roo ਦਾ ਸਾਥ ਦੇਣਗੇ।

ਉਨ੍ਹਾਂ ਦੀ ਮੌਜੂਦਗੀ ਦਾ ਉਦੇਸ਼ ਆਸਟ੍ਰੇਲੀਆ ਦੇ ਆਕਰਸ਼ਕ ਕੁਦਰਤੀ ਨਜ਼ਾਰਿਆਂ ਅਤੇ ਸੱਭਿਆਚਾਰ ਦਾ ਤਜਰਬਾ ਹਾਸਲ ਕਰਨ ਲਈ ਲੋਕਾਂ ਨੂੰ ਸੱਦਾ ਦੇਣਾ ਹੈ। ਇਹ ਮੁਹਿੰਮ ਦੋ ਸਾਲਾਂ ਤੱਕ ਚੱਲੇਗੀ, ਜਿਸ ਵਿੱਚ ਨਿਵੇਸ਼ ਕੀਤੇ ਗਏ ਹਰ ਡਾਲਰ ‘ਤੇ ਅਨੁਮਾਨਤ 14 ਡਾਲਰਾਂ ਦਾ ਰਿਟਰਨ ਹੋਵੇਗਾ, ਜੋ 700,000 ਤੋਂ ਵੱਧ ਨੌਕਰੀਆਂ ਅਤੇ 360,000 ਕਾਰੋਬਾਰਾਂ ਦਾ ਸਮਰਥਨ ਕਰੇਗਾ। ਸਾਰਾ ਦੀ ਭੂਮਿਕਾ ਸਿਹਤ ਪ੍ਰਤੀ ਸੁਚੇਤ ਅਤੇ ਸੱਭਿਆਚਾਰਕ ਤੌਰ ‘ਤੇ ਜੁੜੇ ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ।