ਕੈਨਬਰਾ : ਆਸਟ੍ਰੇਲੀਆ ਦੇ ਖ਼ਜ਼ਾਨਾ ਮੰਤਰੀ ਜਿਮ ਚਾਲਮਰਜ਼ ਨੇ 19 ਤੋਂ 21 ਅਗਸਤ ਤੱਕ ਹੋਣ ਵਾਲੀ ਆਰਥਿਕ ਸੁਧਾਰ ਗੋਲਮੇਜ ਬੈਠਕ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ’ਤੇ ਠੰਡਾ ਪਾਣੀ ਪਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੈਠਕ ਹੁਣ ਵੱਡੇ ਟੈਕਸ ਸੁਧਾਰਾਂ ਦੀ ਬਜਾਏ, ਕਾਗਜ਼ੀ ਕਾਰਵਾਈ (red tape) ਘਟਾਉਣ, ਰਿਹਾਇਸ਼ੀ ਉਤਪਾਦਕਤਾ ਵਧਾਉਣ ਅਤੇ ਅਮਲਯੋਗ ਨੀਤੀਆਂ ਤੈਅ ਕਰਨ ’ਤੇ ਕੇਂਦਰਤ ਹੋਵੇਗੀ। ਚਾਲਮਰਜ਼ ਨੇ ਇਹ ਵੀ ਕਿਹਾ ਕਿ ਇਸ ’ਚ ਕੋਈ ਸਾਂਝਾ ਘੋਸ਼ਣਾ ਪੱਤਰ (communiqué) ਨਹੀਂ ਜਾਰੀ ਕੀਤਾ ਜਾਵੇਗਾ, ਸਗੋਂ ਸਿਰਫ਼ ਵੱਖ-ਵੱਖ ਨੀਤੀਗਤ ਸੁਝਾਵਾਂ ਦੀ ਸੰਖੇਪ ਰਿਪੋਰਟ ਹੀ ਜਾਰੀ ਕੀਤੀ ਜਾਵੇਗੀ।
ਆਸਟ੍ਰੇਲੀਆ ’ਚ ਅਜੇ ਨਹੀਂ ਹੋਣਗੇ ਆਰਥਿਕ ਸੁਧਾਰ !
