ਮੈਲਬਰਨ : ਆਸਟ੍ਰੇਲੀਆ ਦੀ ਸਭ ਤੋਂ ਵੱਡੀ ਮਜ਼ਦੂਰ ਸੰਸਥਾ ACTU (ਆਸਟ੍ਰੇਲੀਅਨ ਕਾਊਂਸਲ ਆਫ ਟਰੇਡ ਯੂਨੀਅਨਜ਼) ਨੇ ਸਰਕਾਰ ਕੋਲ ਇੱਕ ਨਵੀਂ ਮੰਗ ਰੱਖੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਨੈਗਟਿਵ ਗੀਅਰਿੰਗ ਅਤੇ ਕੈਪਿਟਲ ਗੇਨ ਟੈਕਸ ’ਤੇ ਮਿਲ ਰਹੀਆਂ ਛੋਟਾਂ ਸਿਰਫ਼ ਇੱਕ ਜਾਇਦਾਦ ਤੱਕ ਸੀਮਿਤ ਕੀਤੀਆਂ ਜਾਣ।
ਇਸ ਤਜਵੀਜ਼ ਨਾਲ ਹਰ ਸਾਲ ਸਰਕਾਰ ਨੂੰ ਲਗਭਗ 1.5 ਅਰਬ ਡਾਲਰ ਦੀ ਵਾਧੂ ਆਮਦਨ ਹੋ ਸਕਦੀ ਹੈ। ਮਕਸਦ ਇਹ ਹੈ ਕਿ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਘਰ ਖਰੀਦਣਾ ਆਸਾਨ ਬਣੇ ਅਤੇ ਮਾਰਕੀਟ ਵਿੱਚ ਰਿਹਾਇਸ਼ੀ ਘਰਾਂ ਦੀ ਉਪਲਬਧਤਾ ਵਧੇ।
ਵਿੱਤ ਮੰਤਰੀ ਜਿਮ ਚਾਲਮਰਸ ਨਾਲ ਆਉਣ ਵਾਲੇ ਸਮੇਂ ਹੋਣ ਵਾਲੀਆਂ ਮਿਲਣੀਆਂ ਵਿੱਚ ਇਹ ਮਾਮਲਾ ਵਿਵਾਦ ਦਾ ਰੂਪ ਲੈ ਸਕਦਾ ਹੈ, ਕਿਉਂਕਿ ਪ੍ਰਾਪਰਟੀ ਨਿਵੇਸ਼ਕ ਤੇ ਰੀਅਲ ਏਸਟੇਟ ਲੋਬੀ ਇਸ ਤਜਵੀਜ਼ ਦੀ ਵਿਰੋਧੀ ਦਿਸ ਰਹੀ ਹੈ।