ਵਿਕਟੋਰੀਆ ਲੇਬਰ ਕਾਨਫ਼ਰੰਸ ’ਚ ਵੱਡਾ ਫੈਸਲਾ — ਫਿਲਸਤੀਨ ਨੂੰ ਤੁਰੰਤ ਮਾਨਤਾ ਅਤੇ AUKUS ਸੌਦੇ ਦੀ ਸਮੀਖਿਆ ਦੀ ਮੰਗ ਉੱਠੀ

ਮੈਲਬਰਨ : ਵਿਕਟੋਰੀਆ ਲੇਬਰ ਪਾਰਟੀ ਦੀ ਸੂਬਾ ਕਾਨਫ਼ਰੰਸ ਦੌਰਾਨ ਦੋ ਮਹੱਤਵਪੂਰਨ ਮਤੇ ਪਾਸ ਕੀਤੇ ਗਏ, ਜੋ ਲੇਬਰ ਪਾਰਟੀ ਦੀ ਕੇਂਦਰੀ ਨੀਤੀ ਤੋਂ ਵੱਖਰੀ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ। ਇਹ ਮਤੇ ਹਨ:

  • ਫਿਲੀਸਤਿਨ ਨੂੰ ਦੇਸ਼ ਵਜੋਂ ਤੁਰੰਤ ਮਾਨਤਾ ਦੇਣ ਦੀ ਮੰਗ, ਇਜ਼ਰਾਈਲ ਦੇ ਨੇਤਾਵਾਂ ਉੱਤੇ ਵਧੇਰੇ ਪਾਬੰਦੀਆਂ ਲਾਉਣ ਦੀ ਸਿਫ਼ਾਰਸ਼
  • AUKUS ਸਬਮਰੀਨ ਸੌਦੇ ਦੀ ਕੇਂਦਰੀ ਪੱਧਰ ’ਤੇ ਸਮੀਖਿਆ ਕਰ ਕੇ, ਲੇਬਰ ਦੀ ਫੈਡਰਲ ਨੀਤੀ ਤੋਂ ਇਸ ਨੂੰ ਹਟਾਉਣ ਦੀ ਮੰਗ।

ਹਾਲਾਂਕਿ ਇਹ ਮਤੇ ਸੂਬਾਈ ਪੱਧਰ ’ਤੇ ਪਾਸ ਕੀਤੇ ਗਏ ਹਨ, ਪਰ ਇਨ੍ਹਾਂ ਰਾਹੀਂ ਪਾਰਟੀ ਦੇ ਆਧਾਰ ਪੱਧਰ ’ਤੇ ਉਭਰ ਰਹੀ ਸੋਚ, ਵਿਸ਼ਵਾਸ ਅਤੇ ਦਬਾਅ ਨੂੰ ਝਲਕਾਇਆ ਗਿਆ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਮੁੱਖ ਮੰਤਰੀ ਜੈਸਿੰਟਾ ਐਲਨ ਨੇ ਇਨ੍ਹਾਂ ਮਤਿਆਂ ਤੋਂ ਅਪਣਾ ਫਾਸਲਾ ਬਣਾ ਲਿਆ ਹੈ। ਪਰ ਇਹ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਰਹੀ ਹੈ ਕਿ ਪਾਰਟੀ ਦੇ ਅੰਦਰਲੇ ਵਰਕਰਾਂ ਅਤੇ ਲੀਡਰਸ਼ਿਪ ਵਿਚਕਾਰ ਰਾਇ ਭਿੰਨਤਾ ਵਧ ਰਹੀ ਹੈ।