ਕੈਨਬਰਾ : ਆਸਟ੍ਰੇਲੀਆ ਸਰਕਾਰ ਨੇ 1 ਜੁਲਾਈ 2025 ਤੋਂ ਪੈਨਸ਼ਨ ਅਤੇ ਵੈਲਫੇਅਰ ਭੁਗਤਾਨਾਂ ’ਚ ਲਗਭਗ 250 ਡਾਲਰ ਦਾ ਵਾਧਾ ਕੀਤਾ ਹੈ। ਇਹ ਫ਼ੈਸਲਾ ਮਹਿੰਗਾਈ ਵਧਣ ਕਾਰਨ ਲੋਕਾਂ ਦੀ ਮਦਦ ਕਰਨ ਲਈ ਕੀਤਾ ਗਿਆ ਹੈ।
ਹੁਣ ਵੱਡੀ ਉਮਰ ਵਾਲੇ ਨਾਗਰਿਕਾਂ ਨੂੰ ਮਿਲਣ ਵਾਲੀ ਏਜ ਪੈਨਸ਼ਨ ਵਧ ਗਈ ਹੈ। ਇਨ੍ਹਾਂ ਦੇ ਨਾਲ ਨੌਜਵਾਨਾਂ ਨੂੰ ਮਿਲਣ ਵਾਲੀ ਯੂਥ ਅਲਾਊਅੰਸ ਅਤੇ ਨੌਕਰੀ ਦੀ ਤਲਾਸ਼ ਕਰ ਰਹੇ ਲੋਕਾਂ ਲਈ ਜੌਬਸੀਕਰ ਪੇਮੈਂਟ ਵਿੱਚ ਵੀ ਵਾਧਾ ਕੀਤਾ ਗਿਆ ਹੈ।
ਸਰਕਾਰ ਨੇ ਕਿਹਾ ਹੈ ਕਿ ਨਵੇਂ ਨਿਯਮਾਂ ਅਨੁਸਾਰ ਆਮਦਨ ਦੀ ਸੀਮਾ ਵੀ ਵਧਾਈ ਗਈ ਹੈ, ਜਿਸ ਨਾਲ ਹੋਰ ਲੋਕ ਵੀ ਇਹ ਭੁਗਤਾਨ ਲੈ ਸਕਣਗੇ।
ਇਹ ਵਾਧਾ Centrelink ਰਾਹੀਂ ਆਟੋਮੈਟਿਕ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ। ਲਾਭਪਾਤਰੀਆਂ ਨੂੰ ਨਵੀਂ ਵਧੀ ਹੋਈ ਰਕਮ ਜੁਲਾਈ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ।