ਮੈਲਬਰਨ : US ਰਾਸ਼ਟਰਪਤੀ ਡੋਨਾਲਡ ਟਰੰਪ ਨੇ 200 ਦੇਸ਼ਾਂ ਉੱਤੇ 15 ਤੋਂ 20% ਆਯਾਤ ਟੈਰਿਫ (Import Tax) ਲਗਾਉਣ ਦਾ ਐਲਾਨ ਕੀਤਾ ਹੈ — ਆਸਟ੍ਰੇਲੀਆ ਵੀ ਇਸ ਲਿਸਟ ਵਿੱਚ ਸ਼ਾਮਲ ਹੈ। ਸਕਾਟਲੈਂਡ ’ਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਉਹ ‘ਵਿਸ਼ਵ ਭਰ ਲਈ’ ਨਵੇਂ ਟੈਰਿਫ਼ ਦੀ ਯੋਜਨਾ ਬਣਾ ਰਹੇ ਹਨ। ਇਹ ਫੈਸਲਾ ਆਸਟ੍ਰੇਲੀਆ ਦੇ ਵਪਾਰ ਤੇ ਨਿਰਯਾਤ ਖੇਤਰ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ।
ਕਿਵੇਂ ਪ੍ਰਭਾਵ ਪੈ ਸਕਦਾ ਹੈ ਆਸਟ੍ਰੇਲੀਆ ’ਤੇ?
- ਆਸਟ੍ਰੇਲੀਆ ਤੋਂ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਉਤਪਾਦ (ਚੀਨੀ, ਲੋਹਾ, ਵਾਈਨ, ਉਨ, ਮੀਟ ਆਦਿ) ਹੁਣ ਮਹਿੰਗੇ ਹੋ ਜਾਣਗੇ
- ਨਿਰਯਾਤਕਾਂ ਨੂੰ ਮੋਟੇ ਨੁਕਸਾਨ ਹੋਣ ਦੀ ਸੰਭਾਵਨਾ
- ਕਿਸਾਨਾਂ ਅਤੇ ਉਦਯੋਗਾਂ ਨੂੰ ਜ਼ਿਆਦਾ ਦਬਾਅ ਦਾ ਸਾਹਮਣਾ ਕਰਨਾ ਪਵੇਗਾ
- ਕੁਝ ਅਮਰੀਕੀ ਉਤਪਾਦ ਜੋ ਆਸਟ੍ਰੇਲੀਆ ਵਿੱਚ ਆਉਂਦੇ ਹਨ, ਉਨ੍ਹਾਂ ਦੀਆਂ ਕੀਮਤਾਂ ਵੀ ਵੱਧ ਸਕਦੀਆਂ ਹਨ
ਆਸਟ੍ਰੇਲੀਆ ਦੀ ਸਰਕਾਰ ਹਾਲੇ ਇਸ ਫੈਸਲੇ ‘ਤੇ ਅਧਿਕਾਰਕ ਟਿੱਪਣੀ ਨਹੀਂ ਕਰੀ, ਪਰ ਵਪਾਰਕ ਅਨਿਸ਼ਚਿਤਤਾ ਵਿਚ ਵਾਧਾ ਹੋਣਾ ਪੱਕਾ ਮੰਨਿਆ ਜਾ ਰਿਹਾ ਹੈ। ਕੋਈ ਵੀ ਵਿਅਕਤੀ ਜਾਂ ਉਦਯੋਗ ਜੋ ਅਮਰੀਕਾ ਨਾਲ ਕਾਰੋਬਾਰ ਕਰਦਾ ਹੈ, ਉਹ ਹੁਣ ਖ਼ਾਸ ਸਾਵਧਾਨੀ ਨਾਲ ਅੱਗੇ ਵਧੇ।