ਮੈਲਬਰਨ : ਵਿਕਟੋਰੀਆ ਦੀ MP Georgie Purcell ਅਤੇ ਫ਼ੈਡਰਲ ਲੇਬਰ MP Josh Burns ਨੇ ਐਲਾਨ ਕੀਤਾ ਹੈ ਕਿ ਉਹ 2026 ਦੀ ਸ਼ੁਰੂਆਤ ਵਿਚ ਇਕ ਬੱਚੀ ਦੀ ਉਮੀਦ ਕਰ ਰਹੇ ਹਨ। ਇਹ ਜੋੜਾ ਹਰ ਪੱਖੋਂ ਅਨੋਖਾ ਹੈ। ਦੋਵੇਂ ਸਿਆਸਤਦਾਨ ਹਨ, ਪਰ ਵੱਖੋ-ਵੱਖ ਪਾਰਟੀਆਂ ਤੋਂ। Georgie Purcell ਵਿਕਟੋਰੀਆ ’ਚ Animal Justice ਪਾਰਟੀ ਦੀ ਮੈਂਬਰ ਹਨ, ਜਦਕਿ Josh Burns ਲੇਬਰ ਪਾਰਟੀ ’ਚ ਹਨ। ਇਹੀ ਨਹੀਂ Purcell ਇੱਕ ਵੇਗਨ ਅਤੇ ਫਲਸਤੀਨ ਸਮਰਥਕ ਕਾਰਕੁਨ ਹਨ, ਜਦਕਿ Burns ਇੱਕ ਯਹੂਦੀ ਸੰਸਦ ਮੈਂਬਰ ਅਤੇ ਇੱਕ 7 ਸਾਲ ਦੀ ਬੱਚੀ ਦੇ ਪਿਤਾ ਵੀ ਹਨ। ਦੋਹਾਂ ਨੂੰ ਪਿਛਲੇ ਸਾਲ ਜੁਲਾਈ ਦੌਰਾਨ Canberra ’ਚ ਇੱਕ ਸਮਾਗਮ ਦੌਰਾਨ ਪਹਿਲੀ ਵਾਰੀ ਇਕੱਠੇ ਵੇਖਿਆ ਗਿਆ ਸੀ।
ਦੋਹਾਂ ਨੇ ਪਿਆਰ ਅਤੇ ਪਰਿਵਾਰ ‘ਤੇ ਜ਼ੋਰ ਦਿੰਦੇ ਹੋਏ ਆਪਣੀ ਖੁਸ਼ੀ ਆਨਲਾਈਨ ਸਾਂਝੀ ਕੀਤੀ। Purcell ਇੱਕ ਆਟੋਇਮਿਊਨ ਸਥਿਤੀ ਕਾਰਨ ਉੱਚ ਜੋਖਮ ਵਾਲੀ ਗਰਭਅਵਸਥਾ ਦਾ ਅਨੁਭਵ ਕਰ ਰਹੀ ਹੈ ਪਰ ਫਿਰ ਵੀ ਸਿਆਸਤ ਵਿੱਚ ਸਰਗਰਮ ਹੈ, ਅਤੇ 2026 ਦੀਆਂ ਚੋਣਾਂ ਲੜਨ ਦੀ ਯੋਜਨਾ ਬਣਾ ਰਹੀ ਹੈ। Burns ਵੀ ਇੱਕ ਚੰਗਾ ਪਿਤਾ ਹੋਣ ਦੇ ਨਾਲ-ਨਾਲ ਸਿਆਸੀ ਤੌਰ ‘ਤੇ ਸਰਗਰਮ ਰਹਿਣ ਦਾ ਵਾਅਦਾ ਕਰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਪ੍ਰਾਈਵੇਸੀ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਚੋਣਵੇਂ ਪਲਾਂ ਨੂੰ ਜਨਤਕ ਤੌਰ ‘ਤੇ ਸਾਂਝਾ ਕਰਦੇ ਰਹਿਣਗੇ।