ਮੈਲਬਰਨ : ਜੂਨ ਵਿਚ ਪਰਥ ਐਰੇਨਾ ਨੇੜੇ ਇੱਕ ਪੈਦਲ ਯਾਤਰੀ ਪ੍ਰਵੀਨ ਮਾਚਾ ਨੂੰ ਬੱਸ ਹੇਠ ਦਰੜਨ ਦੇ ਮਾਮਲੇ ’ਚ ਟਰਾਂਸਪਰਥ ਦੇ ਇੱਕ ਬੱਸ ਡਰਾਈਵਰ ਰਾਜੀਵ ਨੂੰ 11 ਮਹੀਨੇ ਦੀ ਸਸਪੈਂਡਡ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਖਰਾਬ ਮੌਸਮ ਅਤੇ ਘੱਟ ਵਿਜ਼ੀਬਿਲਟੀ ਦੇ ਬਾਵਜੂਦ, ਪੀੜਤ ਜਦੋਂ ਸੜਕ ਪਾਰ ਕਰ ਰਿਹਾ ਸੀ ਤਾਂ ਹਰੀ ਲਾਈਟ ਸੀ।
ਮੈਜਿਸਟਰੇਟ ਟਾਇਰਸ ਨੇ ਰਾਜੀਵ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਘਟਨਾ ਨੂੰ ਟਾਲਣ ਯੋਗ ਕਰਾਰ ਦਿੱਤਾ। ਹਾਲਾਂਕਿ ਬੱਸ ਖਾਲੀ ਅਤੇ ਡਿਊਟੀ ਤੋਂ ਬਾਹਰ ਸੀ, ਪਰ ਇਹ ਪ੍ਰਵੀਨ ਇਸ ਦੀ ਮਾਰ ਹੇਠ ਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ ਅਤੇ ਉਸ ਨਾਲ ਜਾ ਰਿਹਾ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਅਦਾਲਤ ਨੇ ਘਟਨਾ ’ਤੇ ਰਾਜੀਵ ਦੇ ਪਛਤਾਵੇ ਅਤੇ ਨਿੱਜੀ ਸੰਘਰਸ਼ਾਂ ਨੂੰ ਸਵੀਕਾਰ ਕੀਤਾ ਪਰ ਉਸ ਦਾ ਲਾਇਸੈਂਸ ਇਕ ਸਾਲ ਲਈ ਰੱਦ ਕਰ ਦਿੱਤਾ। ਅਦਾਲਤ ’ਚ ਪ੍ਰਵੀਨ ਦਾ ਪਰਿਵਾਰ ਇਸ ਘਟਨਾ ਤੋਂ ਬਹੁਤ ਪਰੇਸ਼ਾਨ ਸੀ।