ਮੈਲਬਰਨ : ਜੂਨ ਨਾਲ ਖ਼ਤਮ ਹੋਈ ਪਿਛਲੀ ਤਿਮਾਹੀ ਦੌਰਾਨ ਚਾਰ ਸਾਲਾਂ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਦੇ ਅੱਠ ਸਟੇਟ ਅਤੇ ਟੈਰੀਟਰੀਜ਼ ’ਚ ਮਕਾਨਾਂ ਦੀਆਂ ਕੀਮਤਾਂ ਵਿੱਚ ਇੱਕੋ ਸਮੇਂ ਵਾਧਾ ਦਰਜ ਕੀਤਾ ਗਿਆ। ਪ੍ਰਾਪਰਟੀ ਪੋਰਟਲ Domain ਦੇ ਜੂਨ ਤਿਮਾਹੀ ਦੇ ਅੰਕੜਿਆਂ ਅਨੁਸਾਰ, 2024 ਵਿੱਚ ਥੋੜ੍ਹੀ ਰਾਹਤ ਤੋਂ ਬਾਅਦ, ਸਿਡਨੀ ਅਤੇ ਮੈਲਬਰਨ ਵਿੱਚ ਕੀਮਤਾਂ ਵਿੱਚ ਤੇਜ਼ੀ ਆਈ, ਜਦੋਂ ਕਿ ਆਸਟ੍ਰੇਲੀਆ ਦੀਆਂ ਛੋਟੀਆਂ ਕੈਪੀਟਲ ਸਿਟੀਜ਼ ਨੇ ਵੀ ਰਫ਼ਤਾਰ ਫੜੀ ਰੱਖੀ।
ਮਕਾਨਾਂ ਦੀਆਂ ਕੀਮਤਾਂ
Capital City | Jun-25 | Mar-25 | Jun-24 | QoQ | YoY |
---|---|---|---|---|---|
Sydney | $1,722,443 | $1,678,561 | $1,653,635 |
+2.6%
|
+4.2%
|
Melbourne | $1,063,719 | $1,040,134 | $1,046,934 |
+2.3%
|
+1.6%
|
Brisbane | $1,060,311 | $1,038,105 | $986,519 |
+2.1%
|
+7.5%
|
Adelaide | $1,012,335 | $1,001,762 | $908,070 |
+1.1%
|
+11.5%
|
Canberra | $1,069,751 | $1,057,611 | $1,079,479 |
+1.1%
|
–0.9%
|
Perth | $954,686 | $932,226 | $871,982 |
+2.4%
|
+9.5%
|
Hobart | $725,882 | $704,740 | $681,850 |
+3.0%
|
+6.5%
|
Darwin | $578,322 | $577,389 | $608,940 |
+0.2%
|
–5.0%
|
Combined Capitals | $1,207,857 | $1,181,062 | $1,149,626 |
+2.3%
|
+5.1%
|
Combined Regionals | $670,953 | $660,292 | $620,264 |
+1.6%
|
+8.2%
|
Domain ਦੀ ਖੋਜ ਅਤੇ ਅਰਥ ਸ਼ਾਸਤਰ ਦੀ ਮੁਖੀ ਨਿਕੋਲਾ ਪਾਵੇਲ ਨੇ ਕਿਹਾ, ‘‘ਸਾਰੀਆਂ ਕੈਪੀਟਲ ਸਿਟੀਜ਼ ’ਚ ਕੀਮਤਾਂ ਵਧੀਆਂ। ਭਾਵੇਂ ਕਿਸੇ ਵੀ ਕਿਸਮ ਦੀ ਪ੍ਰਾਪਰਟੀ ਕਿਉਂ ਨਾ ਹੋਵੇ।’’
ਯੂਨਿਟਾਂ ਦੀਆਂ ਕੀਮਤਾਂ
Capital City | Jun-25 | Mar-25 | Jun-24 | QoQ | YoY |
---|---|---|---|---|---|
Sydney | $834,791 | $822,181 | $808,951 |
+1.5%
|
+3.2%
|
Melbourne | $573,600 | $558,518 | $575,581 |
+2.7%
|
–0.3%
|
Brisbane | $678,772 | $655,039 | $599,295 |
+3.6%
|
+13.3%
|
Adelaide | $580,631 | $565,764 | $515,495 |
+2.6%
|
+12.6%
|
Canberra | $610,752 | $583,719 | $616,286 |
+4.6%
|
–0.9%
|
Perth | $527,073 | $516,425 | $462,877 |
+2.1%
|
+13.9%
|
Hobart | $542,214 | $539,106 | $534,574 |
+0.6%
|
+1.4%
|
Darwin | $388,169 | $367,467 | $360,942 |
+5.6%
|
+7.5%
|
Combined Capitals | $689,588 | $674,414 | $660,003 |
+2.3%
|
+4.5%
|
Combined Regionals | $527,613 | $515,960 | $491,898 |
+2.3%
|
+7.3%
|
ਆਸਟ੍ਰੇਲੀਆ ਦੇ 1,700 ਤੋਂ ਵੱਧ ਸਰਅਰਬਸ ਵਿੱਚ ਜੂਨ ਤੱਕ ਮਕਾਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਜਿਸ ਵਿੱਚ ਪਰਥ ਦੇ ਸਬਅਰਬਸ ਵਿੱਚ ਸਭ ਤੋਂ ਵੱਡਾ ਉਛਾਲ ਵੇਖਿਆ ਗਿਆ ਹੈ। ਸਿਰਫ਼ 400 ਸਬਅਰਬਸ ਵਿੱਚ ਸਾਲ ਭਰ ਕੀਮਤਾਂ ਵਿੱਚ ਗਿਰਾਵਟ ਵੇਖੀ ਗਈ। ਜੂਨ ਤੱਕ ਦੇ ਤਿੰਨ ਮਹੀਨਿਆਂ ਦੌਰਾਨ ਹਰ ਕੈਪੀਟਲ ਸਿਟੀ ਵਿੱਚ ਹਰ ਕਿਸਮ ਦੀ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਮਕਾਨਾਂ ਲਈ ਅਜਿਹਾ ਚਾਰ ਸਾਲਾਂ ਵਿੱਚ ਪਹਿਲੀ ਅਤੇ ਯੂਨਿਟਾਂ ਲਈ ਦੋ ਸਾਲਾਂ ਵਿੱਚ ਪਹਿਲੀ ਵਾਰੀ ਹੋਇਆ ਹੈ।
ਰਿਜ਼ਰਵ ਬੈਂਕ ਵੱਲੋਂ 2025 ‘ਚ ਵਿਆਜ ਰੇਟ ‘ਚ ਦੋ ਵਾਰ ਕਟੌਤੀ ਕੀਤੇ ਜਾਣ ਤੋਂ ਬਾਅਦ ਦੇਸ਼ ਭਰ ‘ਚ ਮੰਗ ‘ਚ ਵਾਧਾ ਹੋਇਆ ਹੈ, ਜਿਸ ਨਾਲ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨਿਲਾਮੀ ’ਚ ਵੱਧ ਤੋਂ ਵੱਧ ਲੋਕ ਪਹੁੰਚ ਰਹੇ ਹਨ ਅਤੇ ਨਿਲਾਮੀ ’ਚ ਵਿਕਰੀ ਰੇਟ 70 ਫੀਸਦੀ ਦੇ ਕਰੀਬ ਪਹੁੰਚ ਗਈਆਂ ਹਨ।