ਮਤਭੇਦਾਂ ਦੇ ਬਾਵਜੂਦ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਅਪਣੀ ਚੀਨ ਯਾਤਰਾ ਦੌਰਾਨ ਮੰਗਲਵਾਰ ਨੂੰ ਰਾਸ਼ਟਰਪਤੀ Xi Jinping ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਇਕੱਠਿਆਂ ਦੁਪਹਿਰ ਦਾ ਭੋਜਨ ਕੀਤਾ। ਇਸ ਦੌਰਾਨ ਇੱਕ ਚੀਨੀ ਬੈਂਡ ਨੇ ਆਸਟ੍ਰੇਲੀਆ ਦੇ ਪ੍ਰਸਿੱਧ ਗੀਤਾਂ ਨੂੰ ਵਜਾਇਆ ਜੋ ਆਸਟ੍ਰੇਲੀਆ ਦੇ ਸਭਿਆਚਾਰ ਪ੍ਰਤੀ ਸਨਮਾਨ ਨੂੰ ਵਿਖਾਉਂਦਾ ਹੈ।
ਦੋਹਾਂ ਆਗੂਆਂ ’ਚ ਵਿਆਪਕ ਕੂਟਨੀਤਕ ਗੱਲਬਾਤ ਹੋਈ। ਗੱਲਬਾਤ ਦੌਰਾਨ ਖੇਤਰੀ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ‘ਤੇ ਮਤਭੇਦਾਂ ਦੇ ਬਾਵਜੂਦ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ ਗਈ। ਚੀਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ Albanese ਨੂੰ ਕਿਹਾ, ‘‘ਮਤਭੇਦਾਂ ਨੂੰ ਇਕ ਪਾਸੇ ਰੱਖ ਕੇ ਇਕਸਾਰਤਾ ਦੀ ਮੰਗ ਕਰਨਾ ਸਾਡੇ ਦੋਵਾਂ ਦੇਸ਼ਾਂ ਅਤੇ ਦੋਹਾਂ ਦੇਸ਼ਾਂ ਦੇ ਬੁਨਿਆਦੀ ਹਿੱਤਾਂ ਦੇ ਅਨੁਕੂਲ ਹੈ।’’ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਸ਼ੀ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਪਹੁੰਚ ਨੇ ਆਸਟ੍ਰੇਲੀਆ ਅਤੇ ਚੀਨ ਦੋਵਾਂ ਲਈ ਸਕਾਰਾਤਮਕ ਨਤੀਜੇ ਲਿਆਂਦੇ ਹਨ।
ਅਲਬਾਨੀਜ਼ ਨੇ ਬੁਧਵਾਰ ਨੂੰ ਅਪਣੀ ਮੰਗੇਤਰ Jodie Haydon ਨਾਲ ਚੀਨ ਦੀ ਇਤਿਹਾਸਕ ਕੰਧ ਦੀ ਸੈਰ ਵੀ ਕੀਤੀ। ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਖਾਸ ਕਰਕੇ ਬੈਂਕਸਟਾਊਨ ਅਤੇ ਬਾਕਸ ਹਿੱਲ ਵਿੱਚ ਚੀਨੀ ਪ੍ਰਵਾਸੀ ਭਾਈਚਾਰਿਆਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ। Albanese ਇਸ ਦੌਰਾਨ ਸਾਧਾਰਨ ਕੱਪੜਿਆਂ ’ਚ ਸਨ ਪਹਿਨੇ ਅਤੇ ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਤਿਕਾਰ ਨੂੰ ਉਜਾਗਰ ਕੀਤਾ ਤੇ ਸਾਬਕਾ ਪ੍ਰਧਾਨ ਮੰਤਰੀ ਗੌਫ ਵਿਟਲਾਮ ਦੀ 1971 ਦੀ ਇਤਿਹਾਸਕ ਯਾਤਰਾ ਨੂੰ ਸ਼ਰਧਾਂਜਲੀ ਦਿੱਤੀ।
Albanese ਨੇ ਇਸ ਦੌਰਾਨ ਤਾਇਵਾਨ ਬਾਰੇ ਆਸਟ੍ਰੇਲੀਆ ਦੇ ਰੁਖ਼ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਟਾਪੂ ਦੇਸ਼ ਦੀ ਖ਼ੁਦਮੁਖਤਿਆਰੀ ਦਾ ਸਮਰਥਨ ਕਰਦਾ ਹੈ। ਤਾਇਵਾਨ ’ਤੇ ਚੀਨ ਆਪਣਾ ਹੱਕ ਜਤਾਉਂਦਾ ਰਿਹਾ ਹੈ।
ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨਾਲ ਵਿਚਾਰ-ਵਟਾਂਦਰੇ ਦੌਰਾਨ ਗਲੋਬਲ ਅਸਥਿਰਤਾ ਦੇ ਵਿਚਕਾਰ ਆਸਟ੍ਰੇਲੀਆ-ਚੀਨ ਵਪਾਰ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਗਿਆ। ਹਾਲਾਂਕਿ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਆਸਟ੍ਰੇਲੀਆ ਦੇ ਸਖਤ ਵਿਦੇਸ਼ੀ ਨਿਵੇਸ਼ ਨਿਯਮਾਂ ਦੀ ਆਲੋਚਨਾ ਕੀਤੀ ਅਤੇ ਚੀਨੀ ਕੰਪਨੀਆਂ ਨਾਲ ਨਿਰਪੱਖ ਵਿਵਹਾਰ ਦੀ ਅਪੀਲ ਕੀਤੀ। ਉਹ ਡਾਰਵਿਨ ਦੀ ਇੱਕ ਅਹਿਮ ਪੋਰਟ ਨੂੰ ਚੀਨ ਦੀ ਕੰਪਨੀ ਦੀ ਮਲਕੀਅਤ ਤੋਂ ਹਟਾਉਣ ਦੀ ਆਸਟ੍ਰੇਲੀਆ ਦੀ ਮੰਗ ਵਲ ਇਸ਼ਾਰਾ ਕਰ ਰਹੇ ਸਨ। ਅਲਬਾਨੀਜ਼ ਖੇਡਾਂ ਅਤੇ ਸੈਰ-ਸਪਾਟਾ ਸਹਿਯੋਗ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਚੇਂਗਦੂ ਵਿਚ ਆਪਣੀ ਯਾਤਰਾ ਜਾਰੀ ਰੱਖਣਗੇ।