ਮੈਲਬਰਨ : Finder ਦੀ 2025 ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ‘ਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਆਪਣੀ ਜਮ੍ਹਾ ਰਾਸ਼ੀ ਤੋਂ ਇਲਾਵਾ ਔਸਤਨ 5,290 ਡਾਲਰ ਦੀ ਲੁਕਵੇਂ ਖ਼ਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਅਚਾਨਕ ਖਰਚੇ – ਜਿਵੇਂ ਕਿ ਸਟੈਂਪ ਡਿਊਟੀ, ਕਨਵੇਐਂਸਿੰਗ ਫੀਸ, ਬਿਲਡਿੰਗ ਅਤੇ ਪੈਸਟ ਇੰਸਪੈਕਸ਼ਨ, ਅਤੇ ਲੈਂਡਰਸ ਮੌਰਗੇਜ ਇੰਸ਼ੋਰੈਂਸ – ਨੇ ਬਹੁਤ ਸਾਰੇ ਖਰੀਦਦਾਰਾਂ ਨੂੰ ਵਿੱਤੀ ਤੌਰ ‘ਤੇ ਤਣਾਅ ਵਿੱਚ ਪਾ ਦਿੱਤਾ ਹੈ।
ਹਾਲਤ ਇਥੋਂ ਤਕ ਪਹੁੰਚ ਗਈ ਹੈ ਕਿ 33٪ ਲੋਕਾਂ ਕੋਲ ਮਕਾਨ ਖਰੀਦਣ ਤੋਂ ਬਾਅਦ 10,000 ਡਾਲਰ ਤੋਂ ਘੱਟ ਦੀ ਰਕਮ ਬਚੀ ਰਹਿ ਗਈ ਹੈ ਅਤੇ 14٪ ਕੋਲ ਤਾਂ ਕੋਈ ਕੈਸ਼ ਨਹੀਂ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਿਰਫ ਡਿਪਾਜ਼ਿਟ ਰਾਸ਼ੀ ‘ਤੇ ਧਿਆਨ ਕੇਂਦਰਿਤ ਕਰਨਾ ਗੁੰਮਰਾਹਕੁੰਨ ਹੋ ਸਕਦਾ ਹੈ, ਖਰੀਦਦਾਰਾਂ ਨੂੰ ਘਰ ਖਰੀਦਣ ਦੀ ਪ੍ਰਕਿਰਿਆ ਦੌਰਾਨ ਵਿੱਤੀ ਤਣਾਅ ਅਤੇ ਹੈਰਾਨੀ ਤੋਂ ਬਚਣ ਲਈ ਸਾਰੇ ਅਗਾਊਂ ਖਰਚਿਆਂ ਨੂੰ ਪੂਰੀ ਤਰ੍ਹਾਂ ਸਮਝਣ ਦੀ ਅਪੀਲ ਕਰਦੇ ਹਨ।