ਆਸਟ੍ਰੇਲੀਆ ‘ਚ ਮਹਿੰਗਾ ਹੁੰਦਾ ਜਾ ਰਿਹੈ ਇਲਾਜ, 4% ਸਪੈਸ਼ਲਿਸਟ ਡਾਕਟਰ ਵਸੂਲ ਰਹੇ ਲੋੜ ਤੋਂ ਜ਼ਿਆਦਾ ਫ਼ੀਸ

ਮੈਲਬਰਨ : Grattan Institute ਵੱਲੋਂ ਜਾਰੀ ਇੱਕ ਰਿਪੋਰਟ ’ਚ ਆਸਟ੍ਰੇਲੀਆ ਅੰਦਰ ਸਪੈਸ਼ਲਿਸਟ ਡਾਕਟਰਾਂ ਵੱਲੋਂ ਬਹੁਤ ਜ਼ਿਆਦਾ ਫੀਸਾਂ ਵਸੂਲਣ ਦਾ ਖ਼ੁਲਾਸਾ ਹੋਇਆ ਹੈ। 2023 ਬਾਰੇ ਜਾਰੀ ਰਿਪੋਰਟ ਅਨੁਸਾਰ 20٪ ਤੋਂ ਵੱਧ ਮਰੀਜ਼ਾਂ ਤੋਂ ਬਹੁਤ ਜ਼ਿਆਦਾ ਫੀਸਾਂ ਲਈਆਂ ਜਾਂਦੀਆਂ ਸਨ ਜੋ ਅਕਸਰ ਮੈਡੀਕੇਅਰ ਸ਼ਡਿਊਲ ਫੀਸ ਤੋਂ ਤਿੰਨ ਗੁਣਾ ਤੋਂ ਵੱਧ ਹੁੰਦੀਆਂ ਸਨ।

ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ 2010 ਤੋਂ ਲੈ ਕੇ ਹੁਣ ਤੱਕ ਇਲਾਜ ਲਈ ਜੇਬ ਤੋਂ ਕੀਤੇ ਜਾਣ ਵਾਲੇ ਖ਼ਰਚ ਵਿਚ 75 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਨਾਲ ਬਹੁਤ ਸਾਰੇ ਮਰੀਜ਼ਾਂ ਨੂੰ ਪ੍ਰਾਈਵੇਟ ਕਲੀਨਿਕ ਦੀ ਉੱਚੀ ਫੀਸ ਜਾਂ ਲੰਬੇ ਪਬਲਿਕ ਕਲੀਨਿਕ ’ਚ ਲੰਮੇ ਸਮੇਂ ਤਕ ਇੰਤਜ਼ਾਰ ਵਿਚਕਾਰ ਚੋਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਹਰ 10 ‘ਚੋਂ 1 ਆਸਟ੍ਰੇਲੀਅਨ ਨੂੰ ਸਪੈਸ਼ਲਿਸਟ ਡਾਕਟਰ ਕੋਲ ਜਾਣ ਲਈ ਸਾਲ ਦੇ 600 ਡਾਲਰ ਤਕ ਖ਼ਰਚਣੇ ਪੈ ਰਹੇ ਹਨ। ਵਧਦੇ ਖ਼ਰਚਿਆਂ ਕਾਰਨ 1 ਮਿਲੀਅਨ ਲੋਕਾਂ ਨੇ ਇਲਾਜ ‘ਚ ਦੇਰੀ ਕੀਤੀ ਜਾਂ ਕਰਵਾਇਆ ਹੀ ਨਹੀਂ।

Specialty Average out-of-pocket cost per initial consultation with extreme-fee-charging specialists, 2023
Psychiatry $671
Endocrinology $372
Cardiology $369
Paediatrics $363
Immunology $358
Neurology $356
Neonatal and perinatal medicine $312
General medicine $292
Cardio-thoracic surgery $233
Oral and maxillofacial surgery $230
Obstetrics and gynaecology $228

ਹਾਲਾਂਕਿ ਸਿਰਫ 4٪ ਸਪੈਸ਼ਲਿਸਟ ਬਹੁਤ ਜ਼ਿਆਦਾ ਫੀਸ ਲੈਂਦੇ ਹਨ। ਰਿਪੋਰਟ ਵਿੱਚ ਦਲੀਲ ਦਿੱਤੀ ਗਈ ਹੈ ਕਿ ਲੋੜ ਤੋਂ ਜ਼ਿਆਦਾ ਫ਼ੀਸ ਵਸੂਲਣ ਵਾਲੇ ਡਾਕਟਰਾਂ ਦਾ ਨਾਮ ਜਨਤਕ ਕਰ ਕੇ ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾਣਾ ਚਾਹੀਦਾ ਹੈ, ਅਤੇ ਮੈਡੀਕੇਅਰ ਛੋਟਾਂ ਤੋਂ ਵੀ ਹਟਾ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉੱਚ ਖਰਚਿਆਂ ਦੇ ਨਤੀਜੇ ਵਜੋਂ ਬਿਹਤਰ ਦੇਖਭਾਲ ਹੁੰਦੀ ਹੈ।