ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਕਾਮਨਵੈਲਥ ਪ੍ਰੈਕ ਪੇਮੈਂਟ (CPP) ਲਈ ਐਪਲੀਕੇਸ਼ਨਜ਼ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀਆਂ ਹਨ, ਜੋ ਲਾਜ਼ਮੀ ਪਲੇਸਮੈਂਟ ਕਰਨ ਵਾਲੇ TAFE ਦੇ ਨਰਸਿੰਗ ਸਟੂਡੈਂਟਸ ਨੂੰ ਪ੍ਰਤੀ ਹਫਤਾ 331.65 ਡਾਲਰ ਪ੍ਰਦਾਨ ਕਰਦੀ ਹੈ। ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਲਈ ਪਲੇਸਮੈਂਟ ਲਾਗਤਾਂ ਬਾਰੇ ਚਿੰਤਾਵਾਂ ਨੂੰ ਦੂਰ ਕਰਦੇ ਹੋਏ, ਰਹਿਣ-ਸਹਿਣ ਦੀ ਲਾਗਤ (cost-of-living) ਦੇ ਦਬਾਅ ਨੂੰ ਘਟਾਉਣਾ ਹੈ। ਯੋਗ ਵਿਦਿਆਰਥੀ 1 ਜੁਲਾਈ, 2025 ਤੋਂ ਭੁਗਤਾਨ ਉਪਲਬਧ ਹੋਣ ਦੇ ਨਾਲ 400 ਘੰਟਿਆਂ ਦੀ ਪਲੇਸਮੈਂਟ ਨੂੰ ਕਵਰ ਕਰਨ ਵਾਲੀ ਗ੍ਰਾਂਟ ਲਈ ਐਪਲੀਕੇਸ਼ਨ ਦੇ ਸਕਦੇ ਹਨ। ਇਹ ਸਹਾਇਤਾ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਅਤੇ ਸਟੂਡੈਂਟਸ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਉਤਸ਼ਾਹਤ ਕਰਨ ਦੀ ਵਿਆਪਕ ਕੋਸ਼ਿਸ਼ ਦਾ ਹਿੱਸਾ ਹੈ। 17 ਜੂਨ ਨੂੰ ਦੁਪਹਿਰ 2 ਵਜੇ ਇੱਕ ਮੁਫਤ ਵੈਬੀਨਾਰ ’ਚ ਜਾ ਕੇ ਸਟੂਡੈਂਟਸ ਐਪਲੀਕੇਸ਼ਨ ਭਰਨ ’ਚ ਮਾਰਗ ਦਰਸ਼ਨ ਪ੍ਰਾਪਤ ਕਰ ਸਕਦੇ ਹਨ। ਸਟੂਡੈਂਟ ਆਪਣੇ myGov ਖਾਤੇ ਦੀ ਵਰਤੋਂ ਕਰ ਕੇ ਐਪਲੀਕੇਸ਼ਨ ਦੇ ਸਕਦੇ ਹਨ।
TAFE ਦੇ ਨਰਸਿੰਗ ਸਟੂਡੈਂਟਸ ਲਈ CPP ਐਪਲੀਕੇਸ਼ਨ ਸ਼ੁਰੂ, ਪ੍ਰਤੀ ਹਫਤਾ ਮਿਲਣਗੇ 331 ਡਾਲਰ
