ਪੁਲਿਸ ਨੇ Gaurav Kundi ਦੀ ਧੌਣ ’ਤੇ ਗੋਡਾ ਰੱਖਣ ਤੋਂ ਕੀਤਾ ਇਨਕਾਰ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਪੁਲਿਸ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ ਕਿ ਐਡੀਲੇਡ ’ਚ ਭਾਰਤੀ ਮੂਲ ਦੇ Gaurav Kundi ਦੀ ਧੌਣ ’ਤੇ ਗ੍ਰਿਫ਼ਤਾਰੀ ਦੌਰਾਨ ਗੋਡਾ ਰੱਖਿਆ ਗਿਆ ਸੀ। ਪੁਲਿਸ ਕਮਿਸ਼ਨਰ Grant Stevens ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਜੋ ਇਹ ਦਰਸਾਉਂਦਾ ਹੋਵੇ ਕਿ ਇਹ ਨਸਲੀ ਤੌਰ ‘ਤੇ ਪ੍ਰੇਰਿਤ ਹੈ। ਦਰਅਸਲ ਗ੍ਰਿਫ਼ਤਾਰੀ ਤੋਂ ਬਾਅਦ ਐਡੀਲੇਡ ਦੇ ਇਕ ਹਸਪਤਾਲ ’ਚ ਨੀਮ ਬੇਹੋਸ਼ੀ ਦੀ ਹਾਲਤ ’ਚ ਪਏ Gaurav Kundi ਦੇ ਕੇਸ ਦੀ ਤੁਲਨਾ ਪੂਰੀ ਦੁਨੀਆ ’ਚ ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਨੂੰ ਭੜਕਾਉਣ ਵਾਲੇ ਅਮਰੀਕਾ ’ਚ 2020 ’ਚ ਅਫ਼ਰੀਕੀ-ਅਮਰੀਕੀ George Floyd ਦੇ ਪੁਲਿਸ ਹੱਥੋਂ ਕਤਲ ਨਾਲ ਕੀਤੀ ਜਾ ਰਹੀ ਹੈ। Gaurav Kundi ਦੀ ਪਾਰਟਨਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਗ੍ਰਿਫਤਾਰੀ ਦੌਰਾਨ ਉਸ ਦੀ ਧੌਣ ‘ਤੇ ਗੋਡਾ ਰੱਖਿਆ ਗਿਆ ਸੀ। ਇਸੇ ਕਾਰਨ George Floyd ਦੀ ਮੌਤ ਹੋਈ ਸੀ। ਹਾਲਾਂਕਿ, Stevens ਨੇ ਕਿਹਾ ਹੈ ਕਿ ਜਨਤਾ ਨੂੰ ਅੰਦਰੂਨੀ ਪੁਲਿਸ ਜਾਂਚ ਦੇ ਨਤੀਜੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : Gaurav Kundi ਦੇ ਕੇਸ ’ਚ ਭਾਰਤੀ ਭਾਈਚਾਰੇ ਨੇ ਪੁਲਿਸ ਮੰਤਰੀ ਤੋਂ ਮੰਗਿਆ ਜਵਾਬ, ਵਿਰੋਧੀ ਪ੍ਰਦਰਸ਼ਨ ਕਰਨ ਦੀ ਯੋਜਨਾ – Sea7 Australia

ਇਹ ਵੀ ਪੜ੍ਹੋ : ਐਡੀਲੇਡ : ਗ੍ਰਿਫ਼ਤਾਰੀ ਦੌਰਾਨ ਸਿਰ ’ਤੇ ਸੱਟ ਲੱਗਣ ਕਾਰਨ ਨੀਮ ਬੇਹੋਸ਼ੀ ’ਚ ਗਿਆ Gaurav Kundi – Sea7 Australia