ਮੈਲਬਰਨ : ਆਸਟ੍ਰੇਲੀਆ ਦੇ ਊਰਜਾ ਰੈਗੂਲੇਟਰ (AER) ਨੇ ਨਵੇਂ ‘ਡਿਫਾਲਟ ਮਾਰਕੀਟ ਆਫਰ’ (DMO) ਕੀਮਤਾਂ ਦੀ ਹੱਦ ਦਾ ਐਲਾਨ ਕੀਤਾ ਹੈ, ਜਿਸ ਨਾਲ ਆਉਣ ਵਾਲੇ ਮਹੀਨਿਆਂ ਵਿਚ ਘਰਾਂ ਅੰਦਰ ਬਿਜਲੀ ਦੀਆਂ ਕੀਮਤਾਂ ਵਿਚ 10 ਫੀਸਦੀ ਤੱਕ ਦਾ ਵਾਧਾ ਹੋਣ ਵਾਲਾ ਹੈ। NSW ਵਿੱਚ ਰਿਹਾਇਸ਼ੀ ਗਾਹਕਾਂ ਨੂੰ 1 ਜੁਲਾਈ, 2025 ਤੋਂ ਸਭ ਤੋਂ ਤੇਜ਼ ਵਾਧੇ ਦਾ ਸਾਹਮਣਾ ਕਰਨਾ ਪਵੇਗਾ। ਸਟੈਂਡਿੰਗ ਆਫ਼ਰ ਪਲਾਨ ਵਾਲੇ ਲੋਕਾਂ ਲਈ ਕੀਮਤਾਂ ਵਿੱਚ 8.3 ਪ੍ਰਤੀਸ਼ਤ ਤੋਂ 9.7 ਪ੍ਰਤੀਸ਼ਤ ਤੱਕ ਦਾ ਵਾਧਾ ਹੋਵੇਗਾ।
ਸਾਊਥ-ਈਸਟ ਕੁਈਨਜ਼ਲੈਂਡ ਦੇ ਘਰਾਂ ਵਿੱਚ ਬਿਜਲੀ ਦੇ ਬਿਲ ’ਚ 0.5 ਪ੍ਰਤੀਸ਼ਤ ਤੋਂ 3.7 ਪ੍ਰਤੀਸ਼ਤ ਦੇ ਵਿਚਕਾਰ ਵਾਧਾ ਹੋਵੇਗਾ, ਜਦੋਂ ਕਿ ਸਾਊਥ ਆਸਟ੍ਰੇਲੀਆ ਵਿੱਚ ਗਾਹਕਾਂ ਨੂੰ ਕੀਮਤਾਂ ਵਿੱਚ 2.3 ਪ੍ਰਤੀਸ਼ਤ ਤੋਂ 3.2 ਪ੍ਰਤੀਸ਼ਤ ਦਾ ਵਾਧਾ ਸਹਿਣਾ ਪਵੇਗਾ। ਸਟੈਂਡਿੰਗ ਆਫ਼ਰ ਪਲਾਨ ‘ਤੇ ਛੋਟੇ ਕਾਰੋਬਾਰੀ ਕਸਟਮਰਾਂ ਨੂੰ ਖੇਤਰ ਦੇ ਅਧਾਰ ‘ਤੇ 0.8 ਪ੍ਰਤੀਸ਼ਤ ਤੋਂ 8.5 ਪ੍ਰਤੀਸ਼ਤ ਦੇ ਵਾਧੇ ਦਾ ਸਾਹਮਣਾ ਕਰਨਾ ਪਵੇਗਾ। ਇਹ ਤਿੰਨੇ ਸਟੇਟ ਆਸਟ੍ਰੇਲੀਆ ਦੀ ਲਗਭਗ 27 ਮਿਲੀਅਨ ਆਬਾਦੀ ਵਿੱਚੋਂ ਲਗਭਗ 17 ਮਿਲੀਅਨ ਦਾ ਘਰ ਹਨ।
AER ਦੇ ਚੇਅਰਮੈਨ Clare Savage ਨੇ ਖਪਤਕਾਰਾਂ ’ਤੇ ਅਸਰ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਬਿਹਤਰ ਸੌਦਿਆਂ ਲਈ ਖਰੀਦਦਾਰੀ ਕਰਨ ਲਈ ਉਤਸ਼ਾਹਤ ਕੀਤਾ ਹੈ। ਰਿਟੇਲਰਾਂ ਨੂੰ ਘੱਟੋ-ਘੱਟ ਹਰ 100 ਦਿਨਾਂ ਵਿੱਚ ਸੰਭਾਵਿਤ ਬੱਚਤਾਂ ਬਾਰੇ ਗਾਹਕਾਂ ਨੂੰ ਸੂਚਿਤ ਕਰਨ ਦੀ ਲੋੜ ਹੁੰਦੀ ਹੈ।