Anzac Day ਮੌਕੇ ਕਿਹੜੇ ਸਟੋਰ ਖੁੱਲ੍ਹੇ ਰਹਿਣਗੇ ਅਤੇ ਕਿਹੜੇ ਰਹਿਣਗੇ ਬੰਦ? ਜਾਣੋ ਪੂਰਾ ਵੇਰਵਾ

ਮੈਲਬਰਨ : 25 ਅਪ੍ਰੈਲ ਨੂੰ Anzac Day ਮੌਕੇ ਦੇਸ਼ ਭਰ ਵਿੱਚ ਦੇਸ਼ ਦੇ ਫ਼ੌਜੀਆਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ। ਇਸ ਗੰਭੀਰ ਰਾਸ਼ਟਰੀ ਮੌਕੇ ’ਤੇ ਕਈ ਸਟੇਟਾਂ ਅਤੇ ਟੈਰੀਟਰੀਜ਼ ਵਿੱਚ ਸਟੋਰ ਅਤੇ ਕਾਰੋਬਾਰ ਦਿਨ ਭਰ ਬੰਦ ਰਹਿਣਗੇ, ਜਾਂ ਸੀਮਤ ਸਮੇਂ ਲਈ ਹੀ ਖੁੱਲ੍ਹਣਗੇ। NSW ਦੇ ਖਰੀਦਦਾਰਾਂ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਰੀਟੇਲ ਟਰੇਡਿੰਗ ਐਕਟ ਵਿੱਚ ਤਬਦੀਲੀਆਂ ਕਾਰਨ, ਪਿਛਲੇ ਸਾਲਾਂ ਦੇ ਮੁਕਾਬਲੇ ਇਸ Anzac Day ’ਤੇ ਵਧੇਰੇ ਸਟੋਰ ਬੰਦ ਰਹਿਣਗੇ। ਹੇਠਾਂ ਉਨ੍ਹਾਂ ਸਟੋਰਾਂ ਦੇ ਬੰਦ ਰਹਿਣ ਜਾਂ ਖੁੱਲ੍ਹਣ ਦੇ ਸਮੇਂ ਦੀ ਸੂਚੀ ਹੈ ਜਿਸ ਦੀ ਤੁਹਾਨੂੰ ਲੰਮੇ ਵੀਕਐਂਡ ਦੌਰਾਨ ਜ਼ਰੂਰਤ ਪੈ ਸਕਦੀ ਹੈ :

Woolworths : Anzac Day ’ਤੇ NSW, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ਪਰਥ ਵਿੱਚ ਜ਼ਿਆਦਾਤਰ Woolworths ਸਟੋਰ ਬੰਦ ਰਹਿਣਗੇ। ਵਿਕਟੋਰੀਆ, ਨੌਰਦਰਨ ਟੈਰੀਟਰ ਅਤੇ ACT ਵਿੱਚ ਸਟੋਰ ਦੁਪਹਿਰ 1 ਵਜੇ ਖੁੱਲ੍ਹਣਗੇ। ਤਸਮਾਨੀਆ ਵਿਚ Woolworths ਸਟੋਰ ਦੁਪਹਿਰ 12:30 ਵਜੇ ਖੁੱਲ੍ਹਣਗੇ, ਅਤੇ ਰੀਜਨਲ ਵੈਸਟਰਨ ਆਸਟ੍ਰੇਲੀਆ ਵਿਚ ਸਟੋਰ ਦੁਪਹਿਰ 12 ਵਜੇ ਜਾਂ ਦੁਪਹਿਰ 1 ਵਜੇ ਖੁੱਲ੍ਹਣਗੇ।

Coles : NSW ਅਤੇ ਕੁਈਨਜ਼ਲੈਂਡ ਵਿੱਚ Coles ਸਟੋਰ Anzac Day ’ਤੇ ਬੰਦ ਰਹਿਣਗੇ। ਵਿਕਟੋਰੀਆ ਵਿੱਚ ਸਟੋਰ ਦੁਪਹਿਰ 1 ਵਜੇ ਖੁੱਲ੍ਹਣਗੇ, Northern Territory ਵਿੱਚ ਸਟੋਰ ਦੁਪਹਿਰ 12 ਵਜੇ ਖੁੱਲ੍ਹਣਗੇ, ਅਤੇ ACT ਅਤੇ ਤਸਮਾਨੀਆ ਵਿੱਚ ਸਟੋਰ ਦੁਪਹਿਰ 12:30 ਵਜੇ ਜਾਂ ਦੁਪਹਿਰ 1 ਵਜੇ ਖੁੱਲ੍ਹਣਗੇ। ਸਥਾਨ ਅਤੇ ਖੁੱਲ੍ਹਣ ਦੇ ਘੰਟੇ SA ਅਤੇ WA ਵਿੱਚ ਵੱਖ-ਵੱਖ ਥਾਵਾਂ ’ਤੇ ਵੱਖੋ-ਵੱਖਰੇ ਹੁੰਦੇ ਹਨ, ਇਸ ਲਈ ਖਰੀਦਦਾਰਾਂ ਨੂੰ ਆਨਲਾਈਨ ਘੰਟਿਆਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

Aldi : ਵਿਕਟੋਰੀਆ ਵਿੱਚ Aldi ਸਟੋਰ Anzac Day ’ਤੇ ਖੁੱਲ੍ਹੇ ਰਹਿਣਗੇ ਅਤੇ ਕੁਈਨਜ਼ਲੈਂਡ ਵਿੱਚ ਬੰਦ ਰਹਿਣਗੇ। ਬਾਕੀ ਸਟੇਟਾਂ ਅਤੇ ਟੈਰੀਟਰੀਜ਼ ਵਿੱਚ Aldi ਵਧੇਰੇ ਜਾਣਕਾਰੀ ਲਈ ਸਟੋਰ ਲੋਕੇਟਰ ’ਤੇ ਜਾਣ ਦੀ ਸਲਾਹ ਦਿਤੀ ਜਾਂਦੀ ਹੈ।

Westfield : NSW, ਕੁਈਨਜ਼ਲੈਂਡ, SA ਅਤੇ WA ਦੇ ਸਾਰੇ ਵੈਸਟਫੀਲਡ ਸਥਾਨ Anzac Day ’ਤੇ ਬੰਦ ਰਹਿਣਗੇ। ACT ਵਿੱਚ ਵੈਸਟਫੀਲਡ ਸਟੋਰ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਵਿਕਟੋਰੀਆ ਵਿੱਚ ਦੁਪਹਿਰ 1 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹੇ ਹੁੰਦੇ ਹਨ।

Kmart : NSW, ਕੁਈਨਜ਼ਲੈਂਡ ਅਤੇ WA ਵਿੱਚ Kmart ਸਟੋਰ ਬੰਦ ਰਹਿਣਗੇ। ਵਿਕਟੋਰੀਅਨ ਅਤੇ ਸਾਊਥ ਆਸਟ੍ਰੇਲੀਆਈ ਸਟੋਰ ਦੁਪਹਿਰ 1 ਵਜੇ ਤੋਂ ਬਾਅਦ ਖੁੱਲ੍ਹਣਗੇ, ਜਦੋਂ ਕਿ ACT ਵਿੱਚ, Kmart ਦੁਪਹਿਰ 1:30 ਵਜੇ ਤੋਂ ਬਾਅਦ ਖੁੱਲ੍ਹਣਗੇ।

Dan Murphy’s ਅਤੇ BWS : ਜ਼ਿਆਦਾਤਰ Dan Murphy’s ਅਤੇ BWS ਸਟੋਰ Anzac Day ’ਤੇ ਦੁਪਹਿਰ 1 ਵਜੇ ਤੋਂ ਖੁਲ੍ਹਣਗੇ। ALH ਹੋਟਲਾਂ ਨਾਲ ਜੁੜੇ ਸਟੋਰਾਂ ਨੂੰ ਛੱਡ ਕੇ, ਜੋ ਹੋਟਲ ਦੇ ਲਾਇਸੈਂਸ ਦੇ ਅਨੁਸਾਰ ਖੁਲ੍ਹਣਗੇ। ਹਾਲਾਂਕਿ ਜ਼ਿਆਦਾਤਰ NSW Dan Murphy’s ਅਤੇ BWS ਸਟੋਰ ਪੂਰੇ ਦਿਨ ਲਈ ਬੰਦ ਰਹਿਣਗੇ, ਪਰ ALH ਹੋਟਲਾਂ ਨਾਲ ਜੁੜੇ ਚੁਣੇ ਹੋਏ ਸਟੋਰ ਖੁੱਲ੍ਹੇ ਰਹਿਣਗੇ। SA ਅਤੇ WA ਵਿੱਚ, ਖੁੱਲ੍ਹਣ ਦੇ ਘੰਟੇ ਵੱਖ-ਵੱਖ ਹੋਣਗੇ, ਅਤੇ ਗਾਹਕਾਂ ਨੂੰ ਵਧੇਰੇ ਜਾਣਕਾਰੀ ਲਈ ਆਪਣੇ ਸਥਾਨਕ ਸਟੋਰ ਨੂੰ ਕਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

Big W : WA, NSW ਅਤੇ ਕੁਈਨਜ਼ਲੈਂਡ ਵਿੱਚ Big W ਸਟੋਰ Anzac Day ’ਤੇ ਆਪਣੇ ਦਰਵਾਜ਼ੇ ਬੰਦ ਰੱਖਣਗੇ, ਅਤੇ ਹੋਰ ਸਟੇਟਾਂ ਅਤੇ ਟੈਰੀਟਰੀਜ਼ ਵਿੱਚ ਘੱਟ ਘੰਟਿਆਂ ਵਿੱਚ ਕੰਮ ਕਰਨਗੇ।

Ikea : NSW, WA ਅਤੇ ਕੁਈਨਜ਼ਲੈਂਡ ਵਿੱਚ ਆਈਕੀਆ ਸਟੋਰ ਬੰਦ ਰਹਿਣਗੇ, ਅਤੇ ਵਿਕਟੋਰੀਆ ਅਤੇ SA ਵਿੱਚ ਘੱਟ ਘੰਟਿਆਂ ਵਿੱਚ ਕੰਮ ਕਰਨਗੇ।