ਮੈਲਬਰਨ : ਮਾਈਗਰੇਸ਼ਨ ਦੇ ਮਾਮਲੇ ’ਚ ਵਿਕਟੋਰੀਆ ਨੇ ਆਸਟ੍ਰੇਲੀਆ ਦੇ ਬਾਕੀ ਸਾਰੇ ਸਟੇਟਾਂ ਨੂੰ ਪਿੱਛੇ ਛੱਡ ਦਿਤਾ ਹੈ। ਭਾਰਤ, ਚੀਨ, ਵੀਅਤਨਾਮ ਅਤੇ ਫਿਲੀਪੀਨਜ਼ ਵਰਗੇ ਦੇਸ਼ਾਂ ਦੇ ਸਕਿੰਲਡ ਵਰਕਰਜ਼, ਇੰਟਰਨੈਸ਼ਨਲ ਸਟੂਡੈਂਟਸ ਅਤੇ ਪਰਿਵਾਰਾਂ ਨਾਲ ਸਟੇਟ ਦੀ ਪ੍ਰਵਾਸੀ ਆਬਾਦੀ ਵਿੱਚ ਮਹੱਤਵਪੂਰਣ ਵਾਧਾ ਹੋਇਆ ਹੈ। ਦਰਅਸਲ ਕੋਵਿਡ ਤੋਂ ਬਾਅਦ ਵਿਕਟੋਰੀਆ ਨੇ ਮਾਈਗਰੇਸ਼ਨ ਦੇ ਅੰਕੜਿਆਂ ਵਿੱਚ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਨੂੰ ਪਿੱਛੇ ਛੱਡ ਦਿੱਤਾ।
ਜੂਨ 2024 ਨੂੰ ਖਤਮ ਹੋਏ ਸਾਲ ਵਿੱਚ ਸ਼ੁੱਧ ਵਿਦੇਸ਼ੀ ਪ੍ਰਵਾਸ ਰਾਹੀਂ ਆਸਟ੍ਰੇਲੀਆ ਦੀ ਆਬਾਦੀ ਵਿੱਚ 446,000 ਲੋਕ ਸ਼ਾਮਲ ਹੋਏ, ਜੋ ਆਸਟ੍ਰੇਲੀਆ ਦੀ ਵੱਸੋਂ ਦਾ 30% ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਵਿਕਟੋਰੀਆ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਭਵਿੱਖ ਨੂੰ ਆਕਾਰ ਦੇਣ ਵਿੱਚ ਕੇਂਦਰੀ ਭੂਮਿਕਾ ਨਿਭਾਏਗਾ, ਅਤੇ ਮੈਲਬਰਨ ਬਹੁ-ਸੱਭਿਆਚਾਰਵਾਦ ਦੇ ਵਿਸ਼ਵਵਿਆਪੀ ਪ੍ਰਤੀਕ ਵਜੋਂ ਉੱਭਰ ਰਿਹਾ ਹੈ।