ਮੈਲਬਰਨ : ਕੈਨਬਰਾ ਦੇ ਇਕ ਕਾਰਡੀਓਲੋਜਿਸਟ ਡਾਕਟਰ ਰਾਜੀਵ ਪਾਠਕ ’ਤੇ ਬਲਾਤਕਾਰ, ਹਮਲਾ ਅਤੇ ਅਸ਼ਲੀਲਤਾ ਸਮੇਤ ਚਾਰ ਔਰਤਾਂ ਵਿਰੁੱਧ ਜਿਨਸੀ ਅਪਰਾਧਾਂ ਦੇ ਦੋਸ਼ ਲੱਗੇ ਹਨ, ਜਿਨ੍ਹਾਂ ਨੂੰ ਉਸ ਵੱਲੋਂ ਨੌਕਰੀ ’ਤੇ ਰੱਖਿਆ ਗਿਆ ਸੀ। ਫਰਵਰੀ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਮੈਜਿਸਟ੍ਰੇਟ Amy Begley ਨੇ ਉਸ ਦੀ ਪਛਾਣ ਲੁਕਾਉਣ ਦੇ ਹੁਕਮਾਂ ਨੂੰ ਹਟਾ ਦਿੱਤਾ ਹੈ। 48 ਸਾਲ ਦੇ ਪਾਠਕ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਸੀ, ਹਾਲਾਂਕਿ ਉਸ ਵਿਰੁਧ ਪੰਜਵੀਂ ਸ਼ਿਕਾਇਤ ਵੀ ਸਾਹਮਣੇ ਆਈ ਹੈ। ਉਸ ਨੂੰ ਮਰੀਜ਼ਾਂ ਦਾ ਇਲਾਜ ਕਰਨ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕੇਸ ਦੀ ਅਗਲੀ ਸੁਣਵਾਈ ਮਈ ’ਚ ਹੋਵੇਗੀ।
ਕੈਨਬਰਾ ’ਚ ਭਾਰਤੀ ਮੂਲ ਦੇ ਦਿਲ ਦੇ ਡਾਕਟਰ ’ਤੇ ਬਲਾਤਕਾਰ, ਕੁੱਟਮਾਰ ਅਤੇ ਅਸ਼ਲੀਲਤਾ ਦਾ ਦੋਸ਼, ਅਦਾਲਤ ਨੇ ਪਛਾਣ ਜ਼ਾਹਰ ਕਰਨ ਦੇ ਹੁਕਮ ਦਿੱਤੇ
