ਮੈਲਬਰਨ : 2025 ਦੀ ਆਸਟ੍ਰੇਲੀਆਈ ਫ਼ੈਡਰਲ ਚੋਣਾਂ ਨੂੰ 17 ਕੁ ਦਿਨ ਹੀ ਬਾਕੀ ਰਹਿ ਗਏ ਹਨ ਅਤੇ ਪ੍ਰਚਾਰ ਮੁਹਿੰਮ ਪੂਰੀ ਗਤੀ ਫੜ ਚੁੱਕੀ ਹੈ। ਹਾਊਸਿੰਗ ਨੀਤੀ ਇੱਕ ਕੇਂਦਰੀ ਮੁੱਦਾ ਬਣ ਗਿਆ ਹੈ, ਜਿਸ ਲਈ ਲੇਬਰ ਪਾਰਟੀ ਦਾ ਉਦੇਸ਼ ਪੰਜ ਸਾਲਾਂ ਵਿੱਚ 1.2 ਮਿਲੀਅਨ ਘਰਾਂ ਦਾ ਨਿਰਮਾਣ ਕਰਨਾ ਹੈ, ਜਦੋਂ ਕਿ Coalition ਬੁਨਿਆਦੀ ਢਾਂਚੇ ’ਚ ਨਿਵੇਸ਼ ਅਤੇ ਜਮ੍ਹਾਂ ਰਾਸ਼ੀ ਲਈ superannuation ਤਕ ਪਹੁੰਚ ਦੇਣ ਰਾਹੀਂ ਹਾਊਸਿੰਗ ਦੀ ਹਮਾਇਤ ਕਰਨ ਨੂੰ ਉਤਸ਼ਾਹਤ ਕਰਦਾ ਹੈ।
ਉਧਰ ਗ੍ਰੀਨਜ਼ ਦੇ ਉਮੀਦਵਾਰ Owen Fitzgerald ਨੇ ਨਿਊਜ਼ੀਲੈਂਡ ਦੀ ਦੋਹਰੀ ਨਾਗਰਿਕਤਾ ਕਾਰਨ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਇਲਾਵਾ, ਰੂਸ ਵੱਲੋਂ ਇੰਡੋਨੇਸ਼ੀਆ ਵਿੱਚ ਆਪਣੇ ਜਹਾਜ਼ ਤਾਇਨਾਤ ਕਰਨ ਦੀ ਮੰਗ ਕਰਨ ਦੀਆਂ ਰਿਪੋਰਟਾਂ ਨਾਲ ਰਾਜਨੀਤਿਕ ਹਲਚਲ ਪੈਦਾ ਹੋ ਗਈ ਸੀ। ਹਾਲਾਂਕਿ ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਇਸ ਨੂੰ ਰੱਦ ਕੀਤਾ ਹੈ।