ਮੈਲਬਰਨ : ਆਸਟ੍ਰੇਲੀਆ ਦੇ ਡਰਾਈਵਰ ਈਸਟਰ ਅਤੇ ਐਨਜ਼ੈਕ ਡੇਅ ਦੇ ਲੰਬੇ ਵੀਕਐਂਡ ਦੌਰਾਨ ਪੈਟਰੋਲ ਦੀਆਂ ਕੀਮਤਾਂ ’ਚ ਹੋਰ ਵੀ ਕਮੀ ਹੋਣ ਦੀ ਉਮੀਦ ਕਰ ਸਕਦੇ ਹਨ ਕਿਉਂਕਿ ਵਿਸ਼ਵ ਵਿਆਪੀ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਬਣੀ ਹੋਈ ਹੈ। ਅੱਜ ਜਾਰੀ NRMA ਦੀ ਰਿਪੋਰਟਅ ਦਰਸਾਉਂਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਲਗਾਏ ਜਾਣ ਤੋਂ ਬਾਅਦ ਹਾਲ ਹੀ ਦੇ ਹਫਤਿਆਂ ਵਿੱਚ ਤੇਲ ਲਈ ਆਸਟ੍ਰੇਲੀਆ ਦੇ ਰੀਜਨਲ ਬੈਂਚਮਾਰਕ ਟੈਪਿਸ ਕਰੂਡ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਪਿਛਲੇ ਹਫਤੇ ਇੰਟਰਨੈਸ਼ਨਲ ਮਾਰਕੀਟ ’ਚ ਵੀ ਤੇਲ ਦੀ ਕੀਮਤ ਵੀ 10 ਅਮਰੀਕੀ ਡਾਲਰ ਪ੍ਰਤੀ ਬੈਰਲ ਡਿੱਗ ਗਈ ਹੈ, ਜਦੋਂ ਕਿ ਨਿਯਮਤ ਅਨਲੇਡੇਡ ਪੈਟਰੋਲ ਦੀ ਹੋਲਸੇਲ ਕੀਮਤ ਅੱਠ ਸੈਂਟ ਡਿੱਗ ਕੇ 157.6 ਸੈਂਟ ਪ੍ਰਤੀ ਲੀਟਰ ਹੋ ਗਈ ਹੈ।
ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ਵਿੱਚ ਮੌਜੂਦਾ ਔਸਤ ਕੀਮਤਾਂ
- ਐਡੀਲੇਡ 172.1 ਸੈਂਟ ਪ੍ਰਤੀ ਲੀਟਰ ਅਤੇ ਡਿੱਗ ਰਿਹਾ ਹੈ
- ਬ੍ਰਿਸਬੇਨ 177 ਅਤੇ ਹੌਲੀ-ਹੌਲੀ ਡਿੱਗ ਰਿਹਾ ਹੈ
- ਮੈਲਬਰਨ 199.1 ਸੈਂਟ ਪ੍ਰਤੀ ਲੀਟਰ
- ਪਰਥ 165.8 ਸੈਂਟ ਪ੍ਰਤੀ ਲੀਟਰ
- ਸਿਡਨੀ 168.5 ਸੈਂਟ ਪ੍ਰਤੀ ਲੀਟਰ
- ਕੈਨਬਰਾ 178.9 ਸੈਂਟ ਪ੍ਰਤੀ ਲੀਟਰ, ਹੌਲੀ-ਹੌਲੀ ਡਿੱਗ ਰਿਹਾ ਹੈ
- ਡਾਰਵਿਨ 180, ਹੌਲੀ-ਹੌਲੀ ਡਿੱਗ ਰਿਹਾ ਹੈ
- ਹੋਬਾਰਟ 180.5, ਹੌਲੀ-ਹੌਲੀ ਡਿੱਗ ਰਿਹਾ ਹੈ