ਮੈਲਬਰਨ : ਐਡੀਲੇਡ ਦੇ ਸਬਅਰਬ Windsor Gardens ’ਚ ਤੇਜ਼ ਰਫ਼ਤਾਰ ਕਾਰ ਨਾਲ ਇੱਕ ਔਰਤ ਨੂੰ ਟੱਕਰ ਮਾਰਨ ਦੇ ਇਲਜ਼ਾਮ ’ਚ ਭੁਪਿੰਦਰ ਸਿੰਘ ਨੇ ਆਪਣਾ ਬਿਆਨ ਬਦਲ ਲਿਆ ਹੈ। ਇਸ ਕੇਸ ’ਚ ਜਿੱਥੇ ਪਹਿਲਾਂ ਉਸ ਨੇ ਖ਼ੁਦ ਨੂੰ ਬੇਕਸੂਰ ਕਰਾਰ ਦਿੱਤਾ ਸੀ, ਪਰ ਹੁਣ ਉਸ ਨੇ ਖ਼ੁਦ ਨੂੰ Christine Sandford ਦੀ ਮੌਤ ਲਈ ਜ਼ਿੰਮੇਵਾਰ ਦਸਿਆ ਹੈ। ਸਾਊਥ ਆਸਟ੍ਰੇਲੀਆ ਡਿਸਟ੍ਰਿਕਟ ਕੋਰਟ ’ਚ ਭੁਪਿੰਦਰ ਸਿੰਘ ਨੇ ਮੰਨਿਆ ਕਿ ਉਹ ਸਪੀਡ ਲਿਮਿਟ ਤੋਂ 45 ਕਿਲੋਮੀਟਰ ਪ੍ਰਤੀ ਘੰਟਾ ਵਾਧੂ ਰਫ਼ਤਾਰ ’ਤੇ ਆਪਣੀ ਫ਼ੋਰਡ ਮਸਟੈਂਡ ਕਾਰ ਚਲਾ ਰਿਹਾ ਸੀ, ਜਦੋਂ ਇਸ ਨੇ 18 ਮਾਰਚ 2023 ਨੂੰ 40 ਸਾਲ ਦੀ Christine Sandford ਦੀ ਕਾਰ ਨੂੰ ਉਸ ਦੇ ਘਰ ਨੇੜੇ ਹੀ ਟੱਕਰ ਮਾਰ ਦਿੱਤੀ ਸੀ। ਭੁਪਿੰਦਰ ਸਿੰਘ ਇਕ ਮਹੀਨੇ ਤੋਂ ਵਕੀਲ ਨਾਲ ਵੀ ਗੱਲਬਾਤ ਨਹੀਂ ਕਰ ਰਿਹਾ ਸੀ। ਇਸੇ ਮਹੀਨੇ ਕੇਸ ਦੀ ਮੁੜ ਸੁਣਵਾਈ ਹੋਵੇਗੀ।
ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਮਾਰਨ ਦੇ ਕੇਸ ’ਚ ਭੁਪਿੰਦਰ ਸਿੰਘ ਨੇ ਬਦਲਿਆ ਬਿਆਨ, ਹੁਣ ਦਸਿਆ ਖ਼ੁਦ ਨੂੰ ਦੋਸ਼ੀ
