ਮੈਲਬਰਨ : Grattan Institute ਦੀ ਇੱਕ ਰਿਪੋਰਟ ਤੋਂ ਪਤਾ ਲੱਗਾ ਹੈ ਕਿ, ਖ਼ਾਸ ਕਰ ਕੇ ਪ੍ਰਾਇਮਰੀ ਜਮਾਤਾਂ ’ਚ, ਇੱਕ ਤਿਹਾਈ ਆਸਟ੍ਰੇਲੀਆਈ ਵਿਦਿਆਰਥੀ ਗਣਿਤ (Mathematics) ਵਿਸ਼ੇ ’ਚ ਬਹੁਤ ਕਮਜ਼ੋਰ ਹਨ। ਇਸ ਦਾ ਕਾਰਨ ‘ਵਾਰ-ਵਾਰ ਬਦਲਦੀਆਂ ਅਤੇ ਅਪ੍ਰਮਾਣਤ’ ਅਧਿਆਪਨ ਵਿਧੀਆਂ ਨੂੰ ਦਸਿਆ ਗਿਆ ਹੈ। ਇਹ ਗਿਣਤੀ ਆਰਥਕ ਪੱਖੋਂ ਕਮਜ਼ੋਰ ਅਤੇ ਅਮੀਰ ਵਿਦਿਆਰਥੀਆਂ ’ਚ ਬਰਾਬਰ ਹੈ। ਇਹੀ ਨਹੀਂ, ਰਿਪੋਰਟ ਵਿਚ ਇਹ ਵੀ ਪਾਇਆ ਗਿਆ ਹੈ ਕਿ ਹਰ ਚਾਰ ਵਿਚੋਂ ਇਕ ਟੀਚਰ ਅੰਦਰ ਉੱਚ ਪ੍ਰਾਇਮਰੀ ਗਣਿਤ ਪੜ੍ਹਾਉਣ ਵਿਚ ਆਤਮਵਿਸ਼ਵਾਸ ਦੀ ਘਾਟ ਹੈ ਅਤੇ ਬਹੁਤ ਸਾਰੇ ਟੀਚਰ ਆਪਣੇ ਸਹਿਕਰਮੀਆਂ ਦੀਆਂ ਯੋਗਤਾਵਾਂ ਬਾਰੇ ਚਿੰਤਤ ਹਨ।
ਇਸ ਸਮੱਸਿਆ ਨੂੰ ਹੱਲ ਕਰਨ ਲਈ, ਰਿਪੋਰਟ 10 ਸਾਲਾਂ ਲਈ ਸਾਲਾਨਾ 152 ਮਿਲੀਅਨ ਦੇ ਨਿਵੇਸ਼ ਦੀ ਸਿਫਾਰਸ਼ ਕਰਦੀ ਹੈ, ਜਿਸ ਨੂੰ ਅਧਿਆਪਕਾਂ ਦੀ ਬਿਹਤਰ ਸਹਾਇਤਾ ਕਰਨ, ਅਧਿਆਪਨ ਦੀ ਇਕਸਾਰਤਾ ਨੂੰ ਯਕੀਨੀ ਬਣਾਉਣ ਅਤੇ ਪਿੱਛੇ ਰਹਿ ਜਾਣ ਵਾਲੇ ਬੱਚਿਆਂ ਲਈ ਵਿਸ਼ੇਸ਼ ਸੈਸ਼ਨਾਂ ਨੂੰ ਯਕੀਨੀ ਬਣਾਉਣ ਲਈ ਖਰਚ ਕੀਤਾ ਜਾਣਾ ਚਾਹੀਦਾ ਹੈ, ਜਿਸ ਦੀ ਲਾਗਤ ਪ੍ਰਤੀ ਪ੍ਰਾਇਮਰੀ ਵਿਦਿਆਰਥੀ ਪ੍ਰਤੀ ਸਾਲ 67 ਹੈ।
ਜ਼ਿਕਰਯੋਗ ਹੈ ਕਿ 2023 ਦੇ ਗਲੋਬਲ ਗਣਿਤ ਟੈਸਟ ਵਿੱਚ ਪਾਇਆ ਗਿਆ ਕਿ ਆਸਟ੍ਰੇਲੀਆ ਦੇ ਚੌਥੀ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਸਿਰਫ 13 ਪ੍ਰਤੀਸ਼ਤ ਨੇ ਗਣਿਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦੋਂ ਕਿ ਇੰਗਲੈਂਡ ਵਿੱਚ 22 ਪ੍ਰਤੀਸ਼ਤ ਅਤੇ ਸਿੰਗਾਪੁਰ ਵਿੱਚ 49 ਪ੍ਰਤੀਸ਼ਤ।